ਪੰਜਾਬ ਅੰਮ੍ਰਿਤਸਰ ਪੁਲਿਸ ਵੱਲੋਂ ਰੇਲਵੇ ਸਟੇਸ਼ਨ ‘ਤੇ ਸਪੈਸ਼ਲ ਚੈਕਿੰਗ ਆਪਰੇਸ਼ਨ; ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ; ਯਾਤਰੀਆਂ ਦੇ ਰਿਹਾਇਸੀ ਸਥਾਨਾ ਨਿਗਰਾਨੀ ਵਧੀ By admin - August 13, 2025 0 5 Facebook Twitter Pinterest WhatsApp ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਅੱਜ ਰੇਲਵੇ ਸਟੇਸ਼ਨ ‘ਤੇ ਸਪੈਸ਼ਲ ਚੈਕਿੰਗ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਨਾ ਸਿਰਫ ਸਟੇਸ਼ਨ ਦੇ ਹਰ ਐਂਟਰੀ ਅਤੇ ਐਕਜ਼ਿਟ ਪੁਆਇੰਟ ਦੀ ਜਾਂਚ ਕੀਤੀ ਗਈ, ਸਗੋਂ ਲੱਗੇ ਸੀਸੀਟੀਵੀ ਕੈਮਰਿਆਂ ਦੀ ਕਾਰਗੁਜ਼ਾਰੀ ਦਾ ਵੀ ਵਿਸਤਾਰ ਨਾਲ ਜਾਇਜ਼ਾ ਲਿਆ ਗਿਆ। ਪੁਲਿਸ ਕਮਿਸ਼ਨਰ ਨੇ ਖੁਦ ਮੌਕੇ ‘ਤੇ ਹਾਜ਼ਰ ਰਹਿ ਕੇ ਪੂਰੀ ਕਾਰਵਾਈ ਦੀ ਨਿਗਰਾਨੀ ਕੀਤੀ। ਗੁਰਪ੍ਰੀਤ ਸਿੰਘ ਭੁੱਲਰ ਨੇ ਰੇਲਵੇ ਸਟੇਸ਼ਨ ਸਮੇਤ ਅਹਿਮ ਥਾਵਾਂ ’ਤੇ ਅਪਰਾਧੀ ਕਿਸਮ ਦੇ ਲੋਕ ਸਰਗਰਮ ਰਹਿੰਦੇ ਨੇ, ਇਸ ਲਈ ਅਪਰਾਧੀਆਂ ਦੇ ਗਲਤ ਅਨਸਰਾਂ ਨੂੰ ਸਖਤ ਸੁਨੇਹਾ ਦੇਣ ਲਈ ਇਨ੍ਹਾਂ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਰੇਲਵੇ ਸ਼ਹਿਰ ਦਾ ਅਜਿਹਾ ਅਹਿਮ ਸਥਾਨ ਐ ਜੋ ਅਕਸਰ ਹੀ ਵਿਅਸਤ ਰਹਿੰਦਾ ਐ ਅਤੇ ਇੱਥੇ ਦਿਨ-ਰਾਤ ਹਜ਼ਾਰਾਂ ਯਾਤਰੀਆਂ ਦੀ ਆਵਾਜਾਈ ਰਹਿੰਦੀ ਹੈ। ਇਸ ਕਰਕੇ, ਕ੍ਰਿਮੀਨਲ ਤੱਤ ਅਕਸਰ ਅਜਿਹੀਆਂ ਥਾਵਾਂ ਨੂੰ ਆਪਣੇ ਨਿਸ਼ਾਨੇ ‘ਤੇ ਰੱਖਦੇ ਹਨ। ਇਸ ਕਾਰਨ, ਪੁਲਿਸ ਵੱਲੋਂ ਬੱਸ ਅੱਡੇ, ਮਾਲ, ਹੋਟਲਾਂ ਅਤੇ ਹੋਰ ਹਾਈ ਫੁੱਟਫਾਲ ਵਾਲੇ ਇਲਾਕਿਆਂ ਵਿੱਚ ਵੀ ਨਿਯਮਿਤ ਤੌਰ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਲਿਸ ਟੀਮਾਂ ਨੂੰ ਵੰਡ ਕੇ ਸਪੈਸ਼ਲ ਆਫਸਰਾਂ ਦੀ ਡਿਊਟੀ ਲਗਾਈ ਗਈ ਹੈ, ਤਾਂ ਜੋ ਐਕਸਟਰਾ ਇਲਾਕਿਆਂ ‘ਚ ਵੀ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਜਾ ਸਕਣ। ਖ਼ਾਸ ਤੌਰ ‘ਤੇ ਹੋਟਸਪੋਟ ਜਿਵੇਂ ਕਿ ਹੋਟਲ, ਸਰਾਇਆ, ਯਾਤਰੀਆਂ ਦੇ ਠਹਿਰਣ ਵਾਲੇ ਸਥਾਨਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਕੜੀ ਜਾਂਚ ਹੋ ਰਹੀ ਹੈ। ਜਿੱਥੇ ਵੀ ਕੋਈ ਸ਼ੱਕੀ ਗਤੀਵਿਧੀ ਜਾਂ ਗੈਰਕਾਨੂੰਨੀ ਸਰਗਰਮੀ ਪਾਈ ਜਾ ਰਹੀ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੋਟਲ ਮਾਲਕਾਂ ਜਾਂ ਮਕਾਨ ਮਾਲਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ ਜੇ ਉਹ ਕਾਨੂੰਨ ਦੀ ਉਲੰਘਣਾ ਕਰਦੇ ਪਾਏ ਜਾਂਦੇ ਹਨ। ਆਪਰੇਸ਼ਨ ਦੌਰਾਨ, ਸਟੇਸ਼ਨ ‘ਤੇ ਆਉਣ ਵਾਲੇ ਹਰ ਵਿਅਕਤੀ, ਖ਼ਾਸ ਕਰਕੇ ਉਹ ਜਿਹੜੇ ਬੈਗ ਜਾਂ ਵੱਡੇ ਸਮਾਨ ਨਾਲ ਆ ਰਹੇ ਸਨ, ਦੀ ਤਲਾਸ਼ੀ ਲਈ ਗਈ। ਟ੍ਰੇਨਾਂ ਦੇ ਡੱਬਿਆਂ, ਪਲੇਟਫਾਰਮਾਂ ਅਤੇ ਵੈਟਿੰਗ ਹਾਲਾਂ ਵਿੱਚ ਵੀ ਚੈਕਿੰਗ ਕੀਤੀ ਗਈ। ਪੁਲਿਸ ਟੀਮਾਂ ਵੱਲੋਂ ਸੀਸੀਟੀਵੀ ਫੁਟੇਜ਼ ਦੀ ਜਾਂਚ ਕਰਕੇ ਇਹ ਯਕੀਨੀ ਬਣਾਇਆ ਗਿਆ ਕਿ ਸਾਰੇ ਕੈਮਰੇ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਸਟੇਸ਼ਨ ਦੇ ਹਰ ਕੋਨੇ ਦੀ ਕਵਰੇਜ ਹੋ ਰਹੀ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੇ ਆਪਰੇਸ਼ਨ ਨਾ ਸਿਰਫ ਕ੍ਰਿਮੀਨਲ ਤੱਤਾਂ ਨੂੰ ਰੋਕਣ ਲਈ ਜ਼ਰੂਰੀ ਹਨ, ਸਗੋਂ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਪੈਦਾ ਕਰਨ ਲਈ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਟੇਸ਼ਨ ‘ਤੇ ਲਗੇ ਸੀਸੀਟੀਵੀ ਕੈਮਰੇ ਬਿਲਕੁਲ ਸਾਫ਼ ਅਤੇ ਉੱਚ ਗੁਣਵੱਤਾ ਦੀ ਫੁਟੇਜ਼ ਮੁਹੱਈਆ ਕਰ ਰਹੇ ਹਨ, ਜਿਸ ਨਾਲ ਕੋਈ ਵੀ ਸ਼ੱਕੀ ਵਿਅਕਤੀ ਕਾਨੂੰਨ ਤੋਂ ਬਚ ਨਹੀਂ ਸਕਦਾ। ਪੁਲਿਸ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸੰਵੇਦਨਸ਼ੀਲ ਸਮੇਂ ‘ਤੇ ਸੁਰੱਖਿਆ ਵਧਾਈ ਜਾਵੇ ਅਤੇ ਹਰ ਆਉਣ–ਜਾਣ ਵਾਲੇ ਵਿਅਕਤੀ ਤੇ ਪੂਰੀ ਨਿਗਰਾਨੀ ਰੱਖੀ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਹਾਲਤ ਵਿੱਚ ਕਾਨੂੰਨ-ਵਿਵਸਥਾ ਨਾਲ ਸਮਝੌਤਾ ਨਾ ਹੋਵੇ।