ਮੋਗਾ ਸਿਵਲ ਹਸਪਤਾਲ ਨੇ ਧਾਰਿਆ ਝੀਲ ਦਾ ਰੂਪ; ਫਰਸ਼ਾਂ ’ਤੇ ਘੁੰਮ ਰਿਹਾ ਬਾਥਰੂਮਾਂ ਦੀਆਂ ਟੁੱਟੀਆਂ ਦਾ ਪਾਣੀ; ਸੋਨੂੰ ਸੂਦ ਦੀ ਭੈਣ ਮਾਲਵੀਕਾ ਸੂਦ ਨੇ ਮੌਕੇ ’ਤੇ ਪਹੁੰਚ ਚੁੱਕੇ ਸਵਾਲ

0
3

ਮੋਗਾ ਦੇ ਸਿਵਲ ਹਸਪਤਾਲ ਦੇ ਹਾਲਾਤ ਇੰਨੀਂ ਦਿਨੀਂ ਕਾਫੀ ਖਸਤਾ ਬਣੇ ਹੋਏ ਨੇ। ਇੱਥੇ ਫਰਸ਼ਾਂ ’ਤੇ ਪਾਣੀ ਘੁੰਮ ਰਿਹਾ ਐ ਜਿਸ ਕਾਰਨ ਮਰੀਜਾਂ ਦੇ ਨਾਲ ਨਾਲ ਸਟਾਫ ਨੂੰ ਵੀ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਐ। ਦਰਅਸਲ ਚੋਰਾਂ ਵੱਲੋਂ ਸਿਵਲ ਹਸਪਤਾਲ ਅੰਦਰੋਂ ਟੁੱਟੀਆਂ ਚੋਰੀਆਂ ਕਰ ਲਈਆਂ ਗਈਆਂ ਸਨ, ਜਿਸ ਤੋਂ ਬਾਅਦ ਟੁੱਟੀਆਂ ਦਾ ਸਾਰਾ ਪਾਣੀ ਹਸਪਤਾਲ ਦੇ ਵਾਰਡਾਂ ਅੰਦਰ ਪਹੁੰਚ ਗਿਆ ਐ, ਜਿਸ ਕਾਰਨ ਇੱਥੇ ਹਾਲਾਤ ਬਦ ਤੋਂ ਬਦਤਰ ਹੋਏ ਪਏ ਨੇ।
ਇਸੇ ਦੌਰਾਨ ਮੌਕੇ ਤੇ ਪਹੁੰਚੀ ਸੋਨੂ ਸੂਦ ਦੀ ਭੈਣ ਮਾਲਵੀਕਾ ਸੂਦ ਨੇ ਹਸਪਤਾਲ ਦੇ ਹਾਲਾਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੋਰ ਮੁਹੱਲਾ ਕਲੀਨਿਕ ਖੋਲਣ ਦੀ ਥਾਂ ਪਹਿਲਾਂ ਤੋਂ ਮੌਜੂਦ ਹਸਪਤਾਲਾਂ ਦੀ ਹਾਲਤ ਸੁਧਾਰਨੀ ਚਾਹੀਦੀ ਐ। ਇਸ ਬਾਰੇ ਪੁੱਛੇ ਜਾਣ ਤੇ ਐਸਐਮਓ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਇਹ ਹਾਲਾਤ ਚੋਰਾਂ ਵੱਲੋਂ ਟੁੱਟੀਆਂ ਖੋਲ੍ਹਣ ਕਾਰਨ ਬਣੇ ਨੇ ਜਿਸ ਨੂੰ ਛੇਤੀ ਹੀ ਠੀਕ ਕਰ ਦਿੱਤਾ ਜਾਵੇਗਾ।
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਮਲਵਿਕਾ ਸੂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਸਾਢੇ ਤਿੰਨ ਸਾਲ ਹੋ ਗਏ ਹਨ ਪ੍ਰੰਤੂ ਸਰਕਾਰੀ ਹਸਪਤਾਲ ਦਾ ਇਨਾ ਬੁਰਾ ਹਾਲ ਹੈ ਕਿ ਉੱਥੇ ਆਉਣਾ ਜਾਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਜਿੱਥੇ ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਮੋਗਾ ਦੇ ਸਰਕਾਰੀ ਹਸਪਤਾਲ ਨੂੰ ਵਧੀਆ ਤਰੀਕੇ ਨਾਲ ਬਣਾਵਾਂਗਾ ਤੇ ਹਰ ਤਰ੍ਹਾਂ ਦੀ ਸਹੂਲਤ ਮੁਹਈਆ ਕਰਾਵਾਂਗੇ ਪ੍ਰੰਤੂ ਹਜੇ ਤੱਕ ਹਸਪਤਾਲ ਉਸੇ ਤਰ੍ਹਾਂ ਹੀ ਹੈ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਵਾਅਦੇ ਹੁਣ ਸਿਰਫ਼ ਕਾਗਜ਼ੀ ਕਿਲ੍ਹੇ ਸਾਬਤ ਹੋ ਰਹੇ ਹਨ। ਹਸਪਤਾਲ ਵਿੱਚ ਪਾਣੀ ਭਰਨ ਕਾਰਨ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਗਿਆ ਹੈ।ਪਰ ਜ਼ਿੰਮੇਵਾਰ ਅਧਿਕਾਰੀ ਅਜੇ ਵੀ ਸੁੱਤੇ ਪਏ ਹਨ।ਲੋਕਾਂ ਦਾ ਕਹਿਣਾ ਹੈ ਕਿ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਮੋਗਾ ਦਾ ਸਿਵਿਲ ਹਸਪਤਾਲ ਮਰੀਜ਼ਾਂ ਲਈ ਇਲਾਜ ਘਰ ਨਹੀਂ, ਸਗੋਂ ਬਿਮਾਰੀ ਦਾ ਘਰ ਬਣ ਜਾਵੇਗਾ।
ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਮੋਗਾ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੇਸ ਸਰਕਾਰ ਹੈ ਜੋ ਇਨਾ ਵੱਲੋਂ ਵਾਅਦੇ ਕੀਤੇ ਗਏ ਸੀ ਕੋਈ ਵੀ ਪੂਰਾ ਨਹੀਂ ਕੀਤਾ ਗਿਆ ਸਰਕਾਰੀ ਹਸਪਤਾਲ ਦੇ ਵਿੱਚ ਸਾਰੇ ਪਾਸੇ ਕਚਰਾ ਹੀ ਕਚਰਾ ਨਜ਼ਰ ਆਉਂਦਾ ਹੈ ਜਦੋਂ ਕਿ ਉਥ ਸਫਾਈ ਹੋਣੀ ਚਾਹੀਦੀ ਹੈ। ਇਸ ਬਾਰੇ ਪੁੱਛੇ ਜਾਣ ਤੇ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਮਾਮਲਾ ਸਾਡੇ ਧਿਆਨ ਵਿੱਚ ਹੁਣੇ ਹੀ ਆਇਆ ਹੈ ਅਤੇ ਇਸ ਦਾ ਛੇਤੀ ਹੀ ਹੱਲ ਕਰਵਾ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here