ਪੰਜਾਬ ਵਿਧਾਇਕ ਪ੍ਰਗਟ ਸਿੰਘ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਘੇਰੀ ਸਰਕਾਰ; ਮੰਦਭਾਵਨਾ ਤਹਿਤ ਨੀਤੀ ਬਣਾਉਣ ਦੇ ਲਾਏ ਇਲਜ਼ਾਮ By admin - August 13, 2025 0 3 Facebook Twitter Pinterest WhatsApp ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਨੀਤੀ ਚੌਤਰਫਾ ਵਿਰੋਧ ਨੂੰ ਵੇਖਦਿਆਂ ਵਾਪਸ ਲਈ ਐ ਪਰ ਹੁਣ ਇਸ ਨੂੰ ਕਿਸਾਨਾਂ ਦੀ ਮਨਸ਼ਾ ਮੁਤਾਬਕ ਲੈਣ ਦੀ ਗੱਲ ਕਹੀ ਰਹੀ ਐ, ਜੋ ਸਰਾਸਰ ਗਲਤ ਐ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਖਨੌਰੀ ਬਾਰਡਰ ਸਮੇਤ ਅਨੇਕਾਂ ਮੌਕਿਆਂ ਤੇ ਨੰਗਾ ਹੋ ਚੁੱਕਾ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਨੀਤੀ ਮੰਦਭਾਵਨਾ ਤਹਿਤ ਲਿਆਂਦੀ ਸੀ, ਜਿਸ ਨੂੰ ਅਦਾਲਤ ਵਿਚੋਂ ਵੀ ਫਟਕਾਰ ਮਿਲਣ ਵਾਲੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਇਹ ਨੀਤੀ ਵਾਪਸ ਲੈਣ ਦਾ ਰਾਹ ਚੁਣਿਆ ਐ। ਦੱਸਣਯੋਗ ਐ ਕਿ ਕਿਸਾਨਾਂ ਦੇ ਨਾਲ-ਨਾਲ ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੀ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੀਆਂ ਸਨ। ਜਿੱਥੇ ਕਾਂਗਰਸ ਇਸ ਮੁੱਦੇ ‘ਤੇ ਹਲਕਾ ਪੱਧਰੀ ਰੈਲੀਆਂ ਕਰ ਰਹੀ ਸੀ, ਉੱਥੇ ਹੀ ਅਕਾਲੀ ਦਲ 1 ਸਤੰਬਰ ਤੋਂ ਮੋਹਾਲੀ ਵਿੱਚ ਰੈਲੀਆਂ ਦੇ ਨਾਲ-ਨਾਲ ਸਥਾਈ ਧਰਨਾ ਲਾਉਣ ਦੀ ਤਿਆਰੀ ਕਰ ਰਿਹਾ ਸੀ। ਇਸੇ ਤਰ੍ਹਾਂ ਭਾਜਪਾ ਵੱਲੋਂ ਵੀ 17 ਅਗਸਤ ਤੋਂ ਜ਼ਮੀਨ ਬਚਾਓ, ਕਿਸਾਨ ਬਚਾਓ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ ਜੋ 23 ਜ਼ਿਲ੍ਹਿਆਂ ਵਿੱਚ ਕੱਢੀ ਜਾਣੀ ਸੀ। ਇਸੇ ਨੂੰ ਦੇਖਦਿਆਂ ਸਰਕਾਰ ਨੇ ਇਹ ਨੀਤੀ ਵਾਪਸ ਲਈ ਐ। ਇਸੇ ਨੂੰ ਲੈ ਕੇ ਵਿਧਾਇਕ ਪ੍ਰਗਟ ਸਿੰਘ ਨੇ ਸਰਕਾਰ ਨੂੰ ਘੇਰਿਆ ਐ।