ਅਬੋਹਰ ’ਚ ਫਾਇਰ ਅਧਿਕਾਰੀ 20 ਹਜ਼ਾਰ ਰਿਸ਼ਵਤ ਲੈਂਦਾ ਕਾਬੂ; ਵਿਜੀਲੈਂਸ ਨੇ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਕੀਤਾ ਗ੍ਰਿਫਤਾਰ

0
3

ਫਾਜਿਲਕਾ ਵਿਜੀਲੈਂਸ ਬਿਊਰੋ ਨੇ ਅਬੋਹਰ ਨਗਰ ਨਿਗਮ ਅਧੀਨ ਕੰਮ ਕਰਦੇ ਫਾਇਰ ਬ੍ਰਿਗੇਡ ਇੰਚਾਰਜ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮ ਦੀ ਪਛਾਣ ਵਰਿੰਦਰ ਕੁਮਾਰ ਵਜੋਂ ਹੋਈ ਐ। ਵਿਜੀਲੈਂਸ ਨੇ ਇਹ ਕਾਰਵਾਈ ਰਿਸ਼ਵ ਕਾਲੀਆਂ ਵਾਸੀ ਅਬੋਹਰ ਦੀ ਸ਼ਿਕਾਇਤ ਤੇ ਕੀਤੀ ਐ।
ਸ਼ਿਕਾਇਤਕਰਤਾ ਨੇ ਅਬੋਹਰ ਫਾਇਰ ਬ੍ਰਿਗੇਡ ਇੰਜਾਰਚ ਵਰਿੰਦਰ ਕੁਮਾਰ ਕਥੂਰੀਆ ਵੱਲੋਂ ਕਿਸੇ ਕੰਮ ਬਦਲੇ 20 ਹਜ਼ਾਰ ਰਿਸ਼ਵਤ ਮੰਗਣ ਦੀ ਵਿਜੀਲੈਂਸ ਨੂੰ ਇਤਲਾਹ ਦਿੱਤੀ ਸੀ, ਜਿਸ ਤੋਂ ਬਾਦ ਵਿਜੀਲੈਂਸ ਨੇ ਜਾਲ ਵਿਛਾ ਕੇ  ਮੁਲਜਮ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਐ।  ਵਿਜੀਲੈਂਸ ਟੀਮ ਮੁਲਜ਼ਮ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਐ।
ਜਾਣਕਾਰੀ ਅਨੁਸਾਰ, ਅਬੋਹਰ ਦੇ ਰਿਸ਼ਭ ਕਾਲੀਆ ਨੇ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਕੀਤੀ ਸੀ ਕਿ ਅਬੋਹਰ ਫਾਇਰ ਬ੍ਰਿਗੇਡ ਦਾ ਇੰਚਾਰਜ ਵਰਿੰਦਰ ਕੁਮਾਰ ਕਥੂਰੀਆ ਕਿਸੇ ਕੰਮ ਦੇ ਬਦਲੇ ਉਸ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਪਹਿਲਾਂ ਤੋਂ ਸੋਚੀ-ਸਮਝੀ ਯੋਜਨਾ ਅਨੁਸਾਰ, ਵਿਜੀਲੈਂਸ ਅਧਿਕਾਰੀ ਸ਼ਾਮ 6 ਵਜੇ ਦੇ ਕਰੀਬ ਰਿਸ਼ਭ ਕਾਲੀਆ ਨੂੰ ਲੈ ਕੇ ਫਾਇਰ ਬ੍ਰਿਗੇਡ ਦਫ਼ਤਰ ਪਹੁੰਚੇ ਤੇ ਜਿਵੇਂ ਹੀ ਰਿਸ਼ਭ ਕਾਲੀਆ ਨੇ ਇੰਚਾਰਜ ਵਰਿੰਦਰ ਕੁਮਾਰ ਨੂੰ 20 ਹਜ਼ਾਰ ਰੁਪਏ ਦਿੱਤੇ, ਵਿਜੀਲੈਂਸ ਟੀਮ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ ਅਤੇ ਇਸ ਮਾਮਲੇ ਦੀ ਜਾਂਚ ਲਈ ਆਪਣੇ ਨਾਲ ਲੈ ਗਈ। ਜਾਣਕਾਰੀ ਅਨੁਸਾਰ  ਵਿਭਾਗੀ ਟੀਮ ਜਾਂਚ ਲਈ ਫਾਇਰ ਬ੍ਰਿਗੇਡ ਦਾ ਰਿਕਾਰਡ ਵੀ ਆਪਣੇ ਨਾਲ ਲੈ ਗਈ ਹੈ।

LEAVE A REPLY

Please enter your comment!
Please enter your name here