ਪੰਜਾਬ ਫਗਵਾੜਾ ’ਚ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ; ਐਕਸਾਈਜ਼ ਡਿਊਟੀ ਨਾ ਭਰਨ ਕਾਰਨ ਠੇਕੇ ਕੀਤੇ ਸੀਲ By admin - August 13, 2025 0 3 Facebook Twitter Pinterest WhatsApp ਆਬਕਾਰੀ ਵਿਭਾਗ ਨੇ ਕਪੂਰਥਲਾ ਦੇ ਫਗਵਾੜਾ ਵਿਖੇ ਬਿਨਾਂ ਟੈਕਸ ਅਦਾ ਕੀਤੇ ਚੱਲ ਰਹੇ ਠੇਕਿਆਂ ਦੇ ਵੱਡੀ ਕਾਰਵਾਈ ਕੀਤੀ ਐ। ਵਿਭਾਗ ਨੇ ਐਕਸਾਈਜ਼ ਡਿਊਟੀ ਦਾ ਭੁਗਤਾਨ ਨਾ ਕਰਨ ਵਾਲੇ ਠੇਕਿਆ ਤੇ ਛਾਪੇਮਾਰੀ ਕਰ ਕੇ ਸਟਾਕ ਦੀ ਜਾਂਚ ਕੀਤੀ। ਇਸ ਤੋਂ ਬਾਅਦ ਕਾਰਵਾਈ ਕਰਦਿਆਂ ਵਿਭਾਗ ਨੇ ਠੇਕਿਆਂ ਨੂੰ ਸੀਲ ਕਰ ਦਿੱਤਾ ਗਿਆ ਐ। ਇਸੇ ਦੌਰਾਨ ਠੇਕਿਆਂ ਵਿਚ ਚੋਰ ਮੋਰੀ ਰਾਹੀਂ ਸ਼ਰਾਬ ਵੇਚਣ ਦੀ ਗੱਲ ਸਾਹਮਣੇ ਆਈ ਐ। ਇਸ ਸਬੰਧੀ ਪੁੱਛੇ ਜਾਣ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਠੇਕਿਆ ਖਿਲਾਫ ਸਖਤੀ ਦੇ ਉਪਰੋਂ ਹੁਕਮ ਆਏ ਹਨ ਅਤੇ ਜੋ ਕੋਈ ਵੀ ਠੇਕੇ ਸੀਲ ਹੋਣ ਦੇ ਬਾਵਜੂਦ ਸ਼ਰਾਬ ਵੇਚਦਾ ਫੜਿਆ ਗਿਆ, ਉਸ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।