ਪੰਜਾਬ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਪਹੁੰਚੀ ਵਿਜੀਲੈਂਸ ਟੀਮ; ਉਸਾਰੀ ਨਾਲ ਸਬੰਧਤ ਕੰਮਾਂ ਦੀ ਕੀਤੀ ਗਿਣਤੀ-ਮਿਣਤੀ By admin - August 13, 2025 0 7 Facebook Twitter Pinterest WhatsApp ਵਿਜੀਲੈਂਸ ਬਿਊਰੀ ਦੇ ਅਧਿਕਾਰੀਆਂ ਨੇ ਅੱਜ ਤਕਨੀਕੀ ਮਹਿਰਾ ਸਮੇਤ ਬਾਬਾ ਫਰੀਦ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਪਿਛਲੇ ਦੋ-ਤਿੰਨ ਸਾਲਾਂ ਦੌਰਾਨ ਹੋਏ ਉਸਾਰੀ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਅਧਿਕਾਰੀਆਂ ਨੇ ਪੰਜ ਦੇ ਕਰੀਬ ਉਸਾਰੀਆਂ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਗਿਣਤੀ ਮਿਣਤੀ ਕੀਤੀ। ਇਸ ਦੌਰਾਨ ਯੂਨੀਵਰਸਿਟੀ ਦੇ ਮੌਜੂਦਾ ਤੇ ਸਾਬਕਾ ਮੁਲਾਜਮਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਜਾਣਕਾਰੀ ਅਨੁਸਾਰ ਟੀਮ ਲਗਭਗ 6 ਘੰਟਿਆਂ ਤਕ ਯੂਨੀਵਰਸਿਟੀ ਅੰਦਰ ਰਹੀ। ਇਸ ਦੌਰਾਨ ਵੀਸੀ ਦਫਤਰ ਵੱਲੋਂ ਸੌਂਪੇ ਰਿਕਾਰਡ ਤੇ ਉਸਾਰੀ ਸਬੰਧੀ ਬਿੱਲਾਂ ਦੇ ਅਨੂਰੂਪ ਗਿਣਤੀ ਮਿਣਤੀ ਕੀਤੀ ਗਈ।