ਮਾਨਸਾ ’ਚ ਲੋਕਾਂ ਹੱਥੇ ਚੜ੍ਹਿਆ ਤਾਰ ਚੋਰ ਗਰੋਹ; ਰਾਤ ਵੇਲੇ ਮੋਟਰਾਂ ਤੋਂ ਚੋਰੀ ਕਰਦਾ ਸੀ ਤਾਰਾਂ ਤੇ ਸਾਮਾਨ; ਲੋਕਾਂ ਨੇ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ

0
3

ਜ਼ਿਲ੍ਹੇ ਦੇ ਪਿੰਡ ਦਾਤੇਵਾਸ ਦੇ ਲੋਕਾਂ ਨੇ ਰਾਤ ਨੂੰ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ 3 ਮੈਂਬਰਾਂ ਨੂੰ ਕਾਬੂ ਕੀਤਾ ਐ। ਕਿਸਾਨਾਂ ਨੇ ਉਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਤਾਰਾਂ ਬਰਾਮਦ ਕੀਤੀਆਂ ਹਨ। ਘਟਨਾ ਸਵੇਰੇ 3:00 ਵਜੇ ਦੇ ਕਰੀਬ ਦੀ ਐ। ਜਾਣਕਾਰੀ ਅਨੁਸਾਰ ਪਿੰਡ ਦਾ ਇਕ ਵਿਆਕਤੀ ਰਾਤ ਨੂੰ ਖੇਤਾਂ ਵਿਚ ਪਾਣੀ ਲਾਉਣ ਗਿਆ ਸੀ, ਜਿੱਥੇ ਉਸ ਨੇ ਸ਼ੱਕੀ ਵਿਅਕਤੀਆਂ ਨੂੰ ਵੇਖਿਆ। ਇਸ ਬਾਰੇ ਉਸ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਲੁਟੇਰਿਆਂ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ।
ਲੋਕਾਂ ਨੇ ਗਰੋਹ ਕੋਲੋਂ ਭਾਰੀ ਮਾਤਰਾ ਵਿਚ ਤਾਰਾਂ ਬਰਾਮਦ ਕੀਤੀਆਂ ਨੇ ਜੋ ਉਨ੍ਹਾਂ ਨੇ 18 ਦੇ ਕਰੀਬ ਮੋਟਰਾਂ ਤੋਂ ਚੋਰੀ ਕੀਤੀਆਂ ਸਨ। ਲੋਕਾਂ ਦੇ ਦੱਸਣ ਮੁਤਾਬਕ ਇਲਾਕੇ ਵਿਚ 50 ਦੇ ਕਰੀਬ ਮੋਟਰਾਂ ਤੋਂ ਤਾਰਾਂ ਚੋਰੀ ਹੋ ਚੁੱਕੀਆਂ ਨੇ। ਲੋਕਾਂ ਨੇ ਚੋਰਾਂ ਦੀ ਕੁੱਟਮਾਰ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਐ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਿੰਡ ਵਿੱਚ 50 ਮੋਟਰਾਂ ਤੋਂ ਤਾਰਾਂ ਚੋਰੀ ਹੋ ਚੁੱਕੀਆਂ ਹਨ। ਦੇਰ ਰਾਤ ਵੀ 18 ਮੋਟਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਹਨ। ਪੀੜਤ ਕਿਸਾਨ ਰਾਤ ਨੂੰ ਹਰ ਰੋਜ਼ ਆਪਣੇ ਖੇਤਾਂ ‘ਤੇ ਪਹਿਰਾ ਦਿੰਦੇ ਸਨ ਅਤੇ ਅੱਜ ਜਦੋਂ ਇੱਕ ਵਿਅਕਤੀ ਖੇਤ ਨੂੰ ਪਾਣੀ ਲਾਉਣ ਲਈ ਗਿਆ ਤਾਂ ਉਸਨੇ ਲੁਟੇਰਿਆਂ ਨੂੰ ਤਾਰਾਂ ਕਟਦਿਆਂ ਵੇਖਿਆ। ਉਸ ਨੇ ਪਿੰਡ ਫੋਨ ਕਰ ਕੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਘੇਰਾ ਪਾ ਕੇ ਕਾਬੂ ਕਰ ਲਿਆ। ਲੋਕਾਂ ਨੇ ਚੋਰਾਂ ਕੋਲੋਂ ਭਾਰੀ ਮਾਤਰਾ ਵਿਚ ਤਾਰਾਂ ਬਰਾਮਦ ਕੀਤੀਆਂ ਹਨ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸਵੇਰੇ 4:00 ਵਜੇ ਬੁਢਲਾਡਾ ਪੁਲਿਸ ਨੂੰ ਬੁਲਾਇਆ ਗਿਆ ਅਤੇ ਗਿਰੋਹ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here