ਫਤਹਿਗੜ੍ਹ ਦੇ ਪਿੰਡ ਬਦੀਨਪੁਰ ਵਿਖੇ ਹੋਇਆ ਸ਼ਹੀਦ ਦਾ ਅੰਤਮ ਸਰਕਾਰ; ਅਤਿਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਇਆ ਸੀ ਹਰਮਿੰਦਰ ਸਿੰਘ; ਸਰਕਾਰੀ ਸਨਮਾਨਾਂ ਨਾਲ ਸ਼ਹੀਦ ਨੂੰ ਦਿੱਤੀ ਅੰਤਮ ਵਿਦਾਈ

0
2

ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਨਾਲ ਜੂਝਦੇ ਹੋਏ ਸ਼ਹੀਦ ਹੋਇਆ ਜ਼ਿਲਾ ਫਤਿਹਗੜ੍ਹ ਸਾਹਿਬ ਦੇ 26 ਸਾਲਾ ਹਰਮਿੰਦਰ ਸਿੰਘ ਦਾ ਉਸ ਦੇ ਜੱਦੀ ਪਿੰਡ ਬਦੀਨਪੁਰ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਤੇ ਸਸਕਾਰ ਮੌਕੇ ਸ਼ਹੀਦ ਦੇ ਪਿਤਾ ਵੱਲੋਂ ਸ਼ਹੀਦ ਹਰਮਿੰਦਰ ਸਿੰਘ ਨੂੰ ਅਗਨੀ ਭੇਂਟ ਕੀਤੀ ਗਈ।
ਫੌਜ ਦੀ ਟੁਕੜੀ ਵੱਲੋਂ ਮ੍ਰਿਤਕ ਹਰਮਿੰਦਰ ਸਿੰਘ ਦੀ ਦੇਹ ਨੂੰ ਘਰ ਲਿਆਉਣ ਉਪਰੰਤ ਪਰਿਵਾਰਿਕ ਮੈਂਬਰਾਂ ਨੂੰ ਅੰਤਿਮ ਦਰਸ਼ਨ ਕਰਵਾਉਣ ਤੋਂ ਬਾਅਦ ਸਾਰੇ ਪਿੰਡ ਦੀ ਫੇਰੀ ਲਗਵਾਈ ਗਈ, ਤੇ ਸ਼ਮਸ਼ਾਨ ਘਾਟ ਪਹੁੰਚਣ ਉਪਰੰਤ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦੇ ਕੇ ਸੰਸਕਾਰ ਕੀਤਾ ਗਿਆ।
ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਫੌਜ ਜਵਾਨਾ ਹੋਰ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਪਰਿਵਾਰ ਨਾਲ ਪਹੁੰਚ ਕੇ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਅਮਲੋਹ ਗੁਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਰਤੀ ਜਨਤਾ ਪਾਰਟੀ ਵੱਲੋਂ ਸੰਦੀਪ ਸਿੰਘ ਬੱਲ, ਆਮ ਆਦਮੀ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਜੀ ਪੀ ਅਤੇ ਵਿਧਾਇਕ ਗਹਿਰੀ ਵੜਿੰਗ ਸਮੇਤ ਸਿਵਲ ਪ੍ਰਸ਼ਾਸਨ ਵੱਲੋਂ ਐਸਡੀਐਮ ਅਮਲੋਹ ਦੁਆਰਾ ਸ਼ਹੀਦ ਹਰਮਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ।

LEAVE A REPLY

Please enter your comment!
Please enter your name here