ਪੰਜਾਬ ਅੰਮ੍ਰਿਤਸਰ ’ਚ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਦਾ ਕੇਂਦਰ ਵੱਲ ਨਿਸ਼ਾਨਾ; ਚੋਣਾਂ ਦੌਰਾਨ 1.25 ਲੱਖ ਵੋਟ ਚੋਰੀ ਕਰਨ ਦੇ ਲਾਏ ਇਲਜ਼ਾਮ; ਕਿਹਾ, ਡੁਪਲੀਕੇਟ ਵੋਟ ਨਾਲ ਬਣੀ ਐ ‘ਡੁਪਲੀਕੇਟ ਸਰਕਾਰ’ By admin - August 11, 2025 0 3 Facebook Twitter Pinterest WhatsApp ਅੰਮ੍ਰਿਤਸਰ ਫੇਰੀ ਤੇ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੋਟ ਚੋਰੀ ਦਾ ਮਾਮਲੇ ਵਿਚ ਘੇਰਿਆ ਐ। ਇੱਥੇ ਕਾਂਗਰਸੀ ਆਗੂਆਂ ਦੀ ਹਾਜਰੀ ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੱਤਾਧਾਰੀ ਧਿਰ ਦੀ ਵੋਟ ਚੋਰੀ ਦੇ ਕਾਰਨਾਮਿਆਂ ਨੂੰ ਦੇਸ਼ ਸਾਹਮਣੇ ਨੰਗਾ ਕਰ ਦਿੱਤਾ ਐ। ਉਨ੍ਹਾਂ ਕਿਹਾ ਕਿ ਭਾਜਪਾ ਨੇ ਵੋਟ ਚੋਰੀ ਰਾਹੀਂ ਸੱਤਾ ਹਾਸਲ ਕੀਤੀ ਐ ਅਤੇ ਇਹ ਡੁਪਲੀਕੇਟ ਵੋਟਾਂ ਨਾਲ ਬਣੀ ਡੁਪਲੀਕੇਟ ਸਰਕਾਰ ਐ। ਉਨ੍ਹਾਂ ਕਿਹਾ ਕਿ ਭਾਜਪਾ ਨੇ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਐ, ਜਿਸ ਲਈ ਦੇਸ਼ ਦੇ ਲੋਕ ਕਦੇ ਮੁਆਫ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸਾਂਸਦ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਪੂਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਟੀਮ ਮੌਜੂਦ ਸੀ। ਰਾਜਾ ਵੜਿੰਗ ਨੇ ਕਿਹਾ ਕਿ ਇਹ ਪ੍ਰੈਸ ਕਾਨਫਰੰਸ ਬਹੁਤ ਮਹੱਤਵਪੂਰਣ ਹੈ, ਕਿਉਂਕਿ ਪਿਛਲੇ ਦਿਨੀਂ ਰਾਹੁਲ ਗਾਂਧੀ ਨੇ 74 ਮਿੰਟ ਤੱਕ ਪੱਤਰਕਾਰਾਂ ਦੇ ਸਾਹਮਣੇ ਦੇਸ਼ ਦੇ ਸੰਵਿਧਾਨ ਦੀ ਧੱਜੀਆਂ ਉਡਾਉਣ ਦੇ ਮਸਲੇ ‘ਤੇ ਗੱਲ ਕੀਤੀ ਸੀ ਅਤੇ ਸੱਚਾਈ ਨੂੰ ਦੁਨੀਆ ਅੱਗੇ ਰੱਖਿਆ ਸੀ। ਵੜਿੰਗ ਦਾ ਕਹਿਣਾ ਸੀ ਕਿ ਜੇ ਇਸ ਵਾਰ ਬੀਜੇਪੀ ਨੂੰ 400 ਤੋਂ ਵੱਧ ਸੀਟਾਂ ਮਿਲ ਜਾਂਦੀਆਂ ਤਾਂ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਈ ਰਾਜਾਂ ਵਿੱਚ ਕਾਂਗਰਸ ਦੀ ਜਿੱਤ ਪੱਕੀ ਸੀ, ਪਰ ਨਤੀਜਿਆਂ ਵਿੱਚ ਅਚਾਨਕ ਬੀਜੇਪੀ ਅੱਗੇ ਨਿਕਲ ਆਈ। ਹਰਿਆਣਾ ਅਤੇ ਛੱਤੀਸਗੜ੍ਹ ਵਿੱਚ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਬਣਨ ਦੀ ਸੰਭਾਵਨਾ ਸੀ, ਪਰ ਨਤੀਜਿਆਂ ਵਿੱਚ ਬੀਜੇਪੀ ਜਿੱਤ ਗਈ। ਕਰਨਾਟਕ ਵਿੱਚ ਸਰਵੇਖਣ ਅਨੁਸਾਰ ਕਾਂਗਰਸ ਨੂੰ 16 ਸੀਟਾਂ ਮਿਲਣੀਆਂ ਸੀ, ਪਰ ਨਤੀਜੇ ਵਿੱਚ ਸਿਰਫ 9 ਸੀਟਾਂ ਤੇ ਹੀ ਜਿੱਤ ਮਿਲੀ। ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਕਾਂਗਰਸ ਨੇ ਸ਼ੁਰੂਆਤੀ ਚੋਣ ਵਿੱਚ ਜਿੱਤ ਦਰਜ ਕੀਤੀ, ਪਰ ਕੁਝ ਮਹੀਨਿਆਂ ਬਾਅਦ ਹੋਈਆਂ ਚੋਣਾਂ ਵਿੱਚ ਹਾਰ ਗਈ। ਰਾਜਾ ਵੜਿੰਗ ਨੇ ਦੱਸਿਆ ਕਿ ਕਾਂਗਰਸ ਨੇ ਕਈ ਵਾਰ ਚੋਣ ਕਮਿਸ਼ਨ ਤੋਂ ਸਬੂਤ ਮੰਗੇ, ਸੀਸੀਟੀਵੀ ਫੁਟੇਜ ਅਤੇ ਡਿਜ਼ੀਟਲ ਵੋਟਰ ਲਿਸਟ ਦੀ ਮੰਗ ਕੀਤੀ, ਪਰ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਮੈਨੂਅਲ ਜਾਂਚ ਵਿੱਚ ਸਾਹਮਣੇ ਆਇਆ ਕਿ ਲਗਭਗ 1,25,000 ਵੋਟਾਂ ਚੋਰੀ ਹੋਈਆਂ। ਇਨ੍ਹਾਂ ਵਿੱਚ 11,965 ਡੁਪਲੀਕੇਟ ਵੋਟਰ, 40,009 ਡੁਪਲੀਕੇਟ ਐਡਰੈੱਸ, 10,452 ਇੱਕ ਪਤੇ ‘ਤੇ ਦਰਜ ਵੋਟਾਂ, 33,692 ਵੋਟਾਂ ਦਾ ਗਲਤ ਇਸਤੇਮਾਲ ਅਤੇ ਇੱਕੋ ਵਿਅਕਤੀ ਦੇ ਵੱਖ-ਵੱਖ ਰਾਜਾਂ ਵਿੱਚ 4 ਵੋਟਾਂ ਦਰਜ ਹੋਈਆਂ ਮਿਲੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਜਾਣ ਚੁੱਕੀ ਹੈ ਕਿ ਇਹ ਸਰਕਾਰ ਡੁਪਲੀਕੇਟ ਵੋਟਾਂ ਨਾਲ ਬਣੀ ਹੈ, ਅਤੇ ਹੁਣ ਇਸ ਦਾ ਨਾਮ ਵੀ ‘ਡੁਪਲੀਕੇਟ ਸਰਕਾਰ’ ਹੈ।