ਮੋਹਾਲੀ ’ਚ ਕਰਨ ਔਜਲਾ ਤੇ ਹਨੀ ਸਿੰਘ ’ਤੇ ਵਰ੍ਹੇ ਪੰਡਿਤ ਰਾਓ; ਔਰਤਾਂ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ’ਤੇ ਚੁੱਕੇ ਸਵਾਲ; ਕਿਹਾ, ਇਹ ਕਲਾਕਾਰ ਨਹੀਂ ਕਤਲਕਾਰ ਨੇ, ਗੀਤਾਂ ’ਤੇ ਲੱਗੇ ਪਾਬੰਦੀ

0
2

ਪੰਜਾਬੀ ਭਾਸ਼ਾ ਨੂੰ ਪਮ੍ਰੋਟ ਕਰਨ ਵਾਲੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਖਰੀਆਂ ਖੋਟੀਆਂ ਸੁਣਾਉਂਦਿਆਂ ਪੰਜਾਬ ਸਰਕਾਰ ਤੋਂ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਇਹ ਕਲਾਕਾਰ ਨਹੀਂ ਕਤਲਗਾਰ ਨੇ ਜਿਨ੍ਹਾਂ ਵੱਲੋਂ ਔਰਤਾਂ ਦਾ ਲਗਾਤਾਰ ਅਪਮਾਨ ਕੀਤਾ ਜਾ ਰਿਹਾ ਐ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਲਾਕਾਰਾਂ ਦੇ ਪੈਲੇਸਾਂ ਜਾਂ ਵਿਆਹ ਸ਼ਾਦੀਆਂ ਵੇਲੇ ਚੱਲਣ ਤੇ ਪਾਬੰਦੀ ਲੱਗਣੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਇਹ ਲੋਕ ਗੁਰਬਾਣੀ ਨਾਲ ਟੁੱਟੇ ਹੋਏ ਨੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਔਰਤਾਂ ਨੂੰ ਰਾਜਿਆਂ ਦੀ ਜਣਨੀ ਕਹਿ ਕੇ ਵਡਿਆਇਆ ਸੀ ਪਰ ਇਹ ਔਰਤਾਂ ਖਿਲਾਫ ਊਲ-ਜਲੂਲ ਸ਼ਬਦਾਵਲੀ ਵਰਤ ਰਹੇ ਨੇ। ਉਨ੍ਹਾਂ ਕਿਹਾ ਇਹ ਅਦਾਲਤ ਤੇ ਪੁਲਿਸ ਤਕ ਪਹੁੰਚ ਕਰ ਕੇ ਕਾਰਵਾਈ ਦੀ ਮੰਗ ਕਰ ਚੁੱਕੇ ਨੇ ਅਤੇ ਉਮੀਦ ਐ, ਇਨ੍ਹਾਂ ਖਿਲਾਫ ਕਾਰਵਾਈ ਜ਼ਰੂਰ ਹੋਵੇਗੀ।

LEAVE A REPLY

Please enter your comment!
Please enter your name here