ਪੰਜਾਬ ਫਿਰੋਜਪੁਰ ਦੀ ਪਿੰਡ ਬਸਤੀ ਰਾਮ ਲਾਲ ’ਤੇ ਮੁੜ ਹੜ੍ਹ ਦਾ ਖਤਰਾ; ਸਤਲੁਜ ਦੇ ਪਾਣੀ ਕਾਰਨ ਆਰਜ਼ੀ ਬੰਨ੍ਹ ਟੁੱਟਣ ਕਿਨਾਰੇ; ਫਸਲਾਂ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਕਿਸਾਨ By admin - August 11, 2025 0 2 Facebook Twitter Pinterest WhatsApp ਸਤਲੁਜ ਦਰਿਆ ਦੇ ਪਾਣੀ ਨੇ ਇੱਕ ਵਾਰ ਫਿਰ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਬੀਤੇ ਦਿਨੀਂ ਵੀ ਫਿਰੋਜ਼ਪੁਰ ਦੇ ਪਿੰਡ ਬਸਤੀ ਰਾਮ ਲਾਲ ਵਿਖੇ ਸਤਲੁਜ ਦਰਿਆ ਦਾ ਪੱਧਰ ਵਧਣ ਕਾਰਨ ਨਾਲ ਲਗਦਾ ਆਰਜੀ ਬੰਨ ਟੁੱਟ ਗਿਆ ਸੀ। ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ, ਜਿਸਤੋਂ ਬਾਅਦ ਕਿਸਾਨਾਂ ਨੇ ਹਿਮਤ ਕਰ ਇਸ ਆਰਜੀ ਬੰਨ ਨੂੰ ਬੰਨ ਲਿਆ ਸੀ। ਪਰ ਇੱਕ ਵਾਰ ਫਿਰ ਸਤਲੁਜ ਦਰਿਆ ਦਾ ਪੱਧਰ ਵੱਧਣ ਕਾਰਨ ਪਾਣੀ ਆਰਜੀ ਬੰਨ ਦੇ ਨਾਲ ਆ ਕੇ ਲੱਗ ਚੁੱਕਾ ਹੈ। ਹੁਣ ਕਿਸਾਨਾਂ ਵੱਲੋਂ ਬੰਨ੍ਹ ਨੂੰ ਮਜਬੂਤ ਕਰਨ ਲਈ ਜੱਦੋ-ਜਹਿਦ ਕੀਤੀ ਜਾ ਰਹੀ ਐ। ਕਿਸਾਨਾਂ ਨੇ ਸਰਕਾਰ ਤੋਂ ਛੇਤੀ ਮਸ਼ੀਨਾਂ ਤੇ ਲੋੜੀਂਦਾ ਤੇਲ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਐ ਤਾਂ ਜੋ ਉਹ ਆਪਣੀਆਂ ਫਸਲਾਂ ਬਚਾ ਸਕਣ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਦੋ ਦੋ ਫੁੱਟ ਪਾਣੀ ਵਧ ਚੁੱਕਿਆ ਹੈ ਅਤੇ ਆਰਜੀ ਬੰਨ ਟੁੱਟਣ ਦੀ ਕੰਗਾਰ ਤੇ ਪਹੁੰਚ ਗਿਆ ਐ। ਅਗਰ ਇੱਕ ਫੁੱਟ ਵੀ ਪਾਣੀ ਹੋਰ ਵਧਦਾ ਹੈ ਤਾਂ ਇਹ ਆਰਜੀ ਬੰਨ ਟੁੱਟ ਜਾਵੇਗਾ ਅਤੇ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ’ਚ ਡੁੱਬ ਜਾਵੇਗੀ। ਮੌਕੇ ਤੇ ਮੌਜੂਦ ਕਿਸਾਨਾਂ ਵੱਲੋਂ ਪੂਰੀ ਜੱਦੋਜਹਿਦ ਕੀਤੀ ਜਾ ਰਹੀ ਹੈ ਕਿ ਬੰਨ ਤੇ ਮਿੱਟੀ ਪਾ ਬਚਾਇਆ ਜਾ ਸਕੇ। ਉਨ੍ਹਾਂ ਪ੍ਰਸਾਸਨ ਤੋਂ ਮੰਗ ਕੀਤੀ ਹੈ। ਕਿ ਜਲਦ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਤੇਲ ਅਤੇ ਮਸ਼ੀਨਾਂ ਉਨ੍ਹਾਂ ਨੂੰ ਦਿੱਤੀਆਂ ਜਾਣ ਤਾਂ ਜੋ ਇਸ ਬੰਨ੍ਹ ਨੂੰ ਹੋਰ ਮਜਬੂਤ ਕੀਤਾ ਜਾ ਸਕੇ।