ਤਰਨ ਤਾਰਨ ’ਚ ਕਿਸਾਨਾਂ ਨੇ ਕੱਢਿਆ ਰੋਸ ਮਾਰਚ; ਲੈਂਡ ਪੂਲਿੰਗ ਨੀਤੀ ਤੇ ਸਮਾਰਟ ਮੀਟਰਾਂ ਦਾ ਕੀਤਾ ਵਿਰੋਧ

0
2

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਤਰਨ ਤਾਰਨ ਵਿਖੇ ਲੈਂਡ ਪੂਲਿੰਗ ਨੀਤੀ ਤੇ ਸਮਾਰਟ ਮੀਟਰਾਂ ਖਿਲਾਫ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਪਿੰਡ ਘਰਿਆਲਾ ਤੋਂ ਸ਼ੁਰੂ  ਹੋ ਕੇ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਖੇਮਕਰਨ ਜਾ ਕੇ ਸਮਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਮਿਹਰ ਸਿੰਘ ਤਲਵੰਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਲਿਆ ਕੇ ਕਿਸਾਨਾਂ ਨਾਲ ਧੋਖਾ ਕੀਤਾ ਐ, ਜਿਸ ਲਈ ਕਿਸਾਨ ਸਰਕਾਰ ਨੂੰ ਕਦੇ ਮੁਆਫ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸ਼ਹਿ ਤੇ ਪੰਜਾਬ ਸਰਕਾਰ ਘਰਾਂ ਅੰਦਰ ਸਮਾਰਟ ਮੀਟਰ ਲਗਾ ਰਹੀ ਐ ਜਿਸ ਦਾ ਆਮ ਖਪਤਕਾਰਾਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਦੇ ਲੋਕ ਮਾਰੂ ਫੈਸਲੇ ਲਾਗੂ ਨਹੀਂ ਹੋਣ ਦੇਣਗੀਆਂ, ਇਸ ਲਈ ਅੱਜ ਰੋਸ ਮਾਰਚ ਕੱਢ ਕੇ ਸਖਤ ਸੁਨੇਹਾ ਦਿੱਤਾ ਜਾ ਰਿਹਾ ਐ

LEAVE A REPLY

Please enter your comment!
Please enter your name here