ਪੰਜਾਬ ਫਰੀਦਕੋਟ ਪੁਲਿਸ ਵੱਲੋਂ ਬੈਂਕ ਘਪਲਾ ਮਾਮਲੇ ਇਕ ਹੋਰ ਗ੍ਰਿਫਤਾਰੀ; ਮੁਲਜ਼ਮ ਦੇ ਪੈਸਿਆਂ ਨੂੰ ਜਾਇਦਾਦ ’ਚ ਕਰਦਾ ਸੀ ਇਨਵੈਸਟ; ਦੋ ਹੋਰ ਵਿਅਕਤੀਆਂ ਨੂੰ ਛੇਤੀ ਕਾਬੂ ਕਰ ਲੈਣ ਦਾ ਕੀਤਾ ਦਾਅਵਾ By admin - August 11, 2025 0 2 Facebook Twitter Pinterest WhatsApp ਫਰੀਦਕੋਟ ਪੁਲਿਸ ਨੇ ਬਹੁ-ਕਰੋੜੀ ਬੈਂਕ ਘਪਲਾ ਮਾਮਲੇ ਵਿਚ ਇਕ ਹੋਰ ਗ੍ਰਿਫਤਾਰੀ ਕੀਤੀ ਐ। ਪੁਲਿਸ ਨੇ ਮੁਖ ਦੋਸ਼ੀ ਅਮਿਤ ਢੀਂਗੜਾ ਦੇ ਸਾਥੀ ਨੂੰ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਐ। ਇਹ ਸਖਸ਼ ਅਮਿਤ ਢੀਂਗੜਾ ਦੇ ਫਰਾੜ ਦੇ ਪੈਸਿਆਂ ਨੂੰ ਜਾਇਦਾਦ ਵਿਚ ਇਨਵੈਸਟ ਕਰਦਾ ਸੀ। ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਉਹਨਾਂ ਵੱਲੋਂ ਗਠਿਤ ਟੀਮ ਲਗਾਤਾਰ ਇਸ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਜਾਂਚ ਕਰ ਰਹੀ ਸੀ ਅਤੇ ਜਾਂਚ ਦੌਰਾਨ ਹੀ ਸਾਹਮਣੇ ਆਇਆ ਸੀ ਕਿ ਅਮਿਤ ਢੀਂਗੜਾ ਦਾ ਸਾਥੀ ਅਭਿਸ਼ੇਕ ਗੁਪਤਾ ਠੱਗੀ ਦੀ ਰਕਮ ਨੂੰ ਪ੍ਰੋਪਰਟੀ ਵਿੱਚ ਇਨਵੈਸਟ ਕਰਦਾ ਸੀ ਜਿਸ ਵੱਲੋਂ ਗਾਜ਼ੀਆਬਾਦ ਚ ਕਰੀਬ ਡੇਡ ਕਰੋੜ ਰੁਪਏ ਦਾ ਫਲੈਟ ਖ੍ਰੀਦਿਆ ਸੀ। ਉਨ੍ਹਾਂ ਕਿਹਾ ਕਿ ਦੋ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ ਜਿੰਨਾਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸ ਦਈਏ ਕਿ ਹੁਣ ਫਰੀਦਕੋਟ ਪੁਲਿਸ ਵੱਲੋਂ ਗਾਜ਼ੀਆਬਾਦ ਤੋਂ ਅਭਿਸ਼ੇਕ ਗੁਪਤਾ ਨਾਮਕ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਮਿਤ ਢੀਂਗੜਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਜੋ ਅਮਿਤ ਢੀਂਗੜਾ ਵੱਲੋਂ ਕੀਤੇ ਫਰੋਡ ਦੇ ਪੈਸਿਆਂ ਨੂੰ ਅੱਗੋਂ ਪ੍ਰੋਪਰਟੀ ਵਿੱਚ ਇਨਵੈਸਟ ਕਰਦਾ ਸੀ। ਜਾਂਚ ਦੌਰਾਨ ਪੁਲਿਸ ਨੂੰ ਅਭਿਸ਼ੇਕ ਅਤੇ ਅਮਿਤ ਢੀਂਗੜਾ ਦੀ ਕਰੀਬ ਢਾਈ ਕਰੋੜ ਦੀ ਚੱਲ ਅਚੱਲ ਜਾਇਦਾਦ ਦੀ ਜਾਣਕਾਰੀ ਮਿਲੀ ਹੈ ਜਿਸ ਨੂੰ ਕਾਨੂੰਨ ਮੁਤਾਬਕ ਫਰੀਜ਼ ਕਰਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਸਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਦੀ ਨਗਦੀ ਅਤੇ ਕਰੀਬ ਦਸ ਤੋਲਾ ਸੋਨੇ ਦਾ ਪਤਾ ਲੱਗਿਆ ਹੈ ਜਿਸ ਨੂੰ ਵੀ ਫਰੀਜ ਕੀਤਾ ਜਾ ਰਿਹਾ। ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਅਭਿਸ਼ੇਕ ਗੁਪਤਾ ਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਲਿਆਂਦਾ ਜਾ ਚੁੱਕਿਆ ਜੋ ਹੁਣ ਪੁਲਿਸ ਦੇ ਦੋ ਦਿਨਾਂ ਦੇ ਰਿਮਾਂਡ ਤੇ ਹਨ। ਉਹਨਾਂ ਵੀ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ ਤਿੰਨ ਗਿਰਫਤਾਰੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਮੁੱਖ ਦੋਸ਼ੀ ਅਮਿਤ ਧੀਗੜਾ ਉਸ ਦੀ ਪਤਨੀ ਅਤੇ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਅਭਿਸ਼ੇਕ ਗੁਪਤਾ ਸ਼ਾਮਲ ਹਨ।