ਪੁਰ ਦੇ ਚੱਬੇਵਾਲ ਟੈਂਪੂ ਪਲਟਣ ਕਾਰਨ ਦੋ ਜ਼ਖਮੀ ਬੇਕਾਬੂ ਹੋ ਕੇ ਪਲਟਿਆ ਲੱਕੜੀ ਦਾ ਭਰਿਆ ਟੈਂਪੂ

0
5

ਹੁਸ਼ਿਆਰਪੁਰ ਦੇ  ਹਲਕਾ ਚੱਬੇਵਾਲ ਵਿਖੇ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਲੱਕੜਾਂ ਦਾ ਭਰਿਆ ਟੈਂਪੂ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿਚ ਦੋ ਜਣਿਆਂ ਦੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਲੱਕੜਾਂ ਨਾਲ ਭਰਿਆ ਇਕ 407 ਟੈਂਪੂ ਹੁਸ਼ਿਆਰਪੁਰ ਵੱਲ ਨੂੰ ਆ ਰਿਹਾ ਸੀ ਤੇ ਜਦੋਂ ਉਹ ਚੱਬੇਵਾਲ ਅੱਡੇ ਵਿੱਚ ਪਹੁੰਚਿਆ ਤਾਂ ਇੱਕ ਕਾਰ ਦੇ ਓਵਰਟੇਕ ਕਰਨ ਦੌਰਾਨ  ਟੈਂਪੂ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਹੀ ਪਲਟ ਗਿਆ ਜਿਸ ਕਾਰਨ ਟੈਂਪੂ ਦੇ ਡਰਾਈਵਰ ਅਤੇ ਕੰਡਕਟਰ ਨੂੰ ਸੱਟਾਂ ਲੱਗੀਆਂ ਨੇ।
ਟੈਂਪੂ ਦੇ ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗੜਸ਼ੰਕਰ ਸਾਈਡ ਤੋਂ ਹੁਸ਼ਿਆਰਪੁਰ ਨੂੰ ਲੱਕੜ ਲੈ ਕੇ ਆ ਰਹੇ ਸੀ ਕਿ ਚੱਬੇਵਾਲ ਦੇ ਕੋਲ ਇੱਕ ਕਾਰ ਤੇਜ਼  ਰਫਤਾਰ ਨਾਲ ਉਹਨਾਂ ਨੂੰ ਓਵਰਟੇਕ ਕੀਤਾ ਜਿਸ ਨੂੰ ਬਚਾਉਂਦੇ ਹੋਏ ਉਹਨਾਂ ਦਾ ਟੈਂਪੂ ਪਲਟ ਗਿਆ ਜਿਸ ਕਾਰਨ ਉਹਨਾਂ ਦੇ ਅਤੇ ਉਹਨਾਂ ਦੇ ਕੰਡਕਟਰ ਦੇ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ  ਜੇਸੀਬੀ ਨੂੰ ਬੁਲਾ ਕੇ ਟੈਂਪੂ ਅਤੇ ਲੱਕੜ ਨੂੰ ਸਾਈਡ ਤੇ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here