ਪੰਜਾਬ ਮੋਗਾ ’ਚ ਮਤਰੇਏ ਪਿਉ ਵੱਲੋਂ ਧੀ ਨਾਲ ਜਬਰ ਜਨਾਹ; ਪੁਲਿਸ ਨੇ ਪੀੜਤਾ ਦੇ ਬਿਆਨ ’ਤੇ ਦਰਜ ਕੀਤਾ ਮਾਮਲਾ By admin - August 10, 2025 0 6 Facebook Twitter Pinterest WhatsApp ਮੋਗਾ ਚ ਇਕ ਕਲਯੁੱਗੀ ਮਤਰੇਏ ਪਿਉ ਵੱਲੋਂ ਆਪਣੀ 15 ਸਾਲਾ ਧੀ ਨਾਲ ਜਬਰ ਜਨਾਹ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਥਾਣਾ ਮਹਿਣਾ ਦੀ ਪੁਲਿਸ ਨੇ ਮੁਲਜਮ ਪਿਤਾ ਨੂੰ ਫੜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੀੜਤਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਮੁਲਜਮ ਉਸ ਦਾ ਤਿੰਨ ਸਾਲਾਂ ਤੋਂ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਪੀੜਤਾ ਨੇ ਆਪਣੇ ਬਿਆਨ ਵਿੱਚ ਦੋਸ਼ ਲਗਾਇਆ ਕਿ ਕੁਝ ਸਾਲ ਪਹਿਲਾਂ ਉਸਦੀ ਮਾਂ ਨੇ ਜਗਦੀਸ਼ ਸਿੰਘ ਨਾਮ ਦੇ ਵਿਅਕਤੀ ਨਾਲ ਦੂਜਾ ਵਿਆਹ ਕੀਤਾ ਸੀ। ਉਸ ਸਮੇਂ ਉਹ ਸਿਰਫ਼ 13 ਸਾਲ ਦੀ ਸੀ ਤੇ 3 ਸਾਲ ਪਹਿਲਾਂ ਉਸਦੀ ਮਾਂ ਦਾ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਆਪ੍ਰੇਸ਼ਨ ਹੋਇਆ ਸੀ। ਮਾਂ ਤਿੰਨ ਦਿਨਾਂ ਲਈ ਹਸਪਤਾਲ ਵਿੱਚ ਦਾਖਲ ਸੀ। ਇਸ ਤੋਂ ਬਾਅਦ, ਉਹ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰਹਿਣ ਲਈ ਚਲੇ ਗਈ। ਇਸ ਦੌਰਾਨ ਉਸਦੇ ਮਤਰੇਏ ਪਿਤਾ ਨੇ ਕਈ ਦਿਨਾਂ ਤੱਕ ਉਸਦਾ ਜਿਨਸੀ ਸ਼ੋਸ਼ਣ ਕੀਤਾ। ਇੰਨਾ ਹੀ ਨਹੀਂ, ਉਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਉਸ ਨਾਲ ਅਜਿਹਾ ਕਰ ਰਿਹਾ ਸੀ। ਅਖੀਰ ਦੁਖੀ ਹੋ ਕੇ ਉਸ ਨੇ ਹੈਲਪ ਲਾਈਨ ਤੇ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਐ। ਇਸੇ ਦੌਰਾਨ ਪੁਲਿਸ ਮੁਲਜਮ ਨੂੰ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਜਾਂਚ ਲਈ ਲੈ ਕੇ ਆਈ ਜਿੱਥੇ ਉਸ ਦੇ ਡੀਐਨਏ ਸੈਂਪਲ ਵੀ ਲਏ ਗਏ ਹਨ। ਇਸੇ ਦੌਰਾਨ ਗੁੱਸੇ ਵਿਚ ਆਈ ਪੀੜਤਾ ਦੀ ਮਾਂ ਅਤੇ ਪਿੰਡ ਵਾਸੀਆਂ ਨੂੰ ਨਾਲ ਕੁੱਟਮਾਰ ਵੀ ਕੀਤੀ, ਜਿਸ ਨੂੰ ਪੁਲਿਸ ਮੁਲਾਜਮਾਂ ਨੇ ਮੁਸ਼ਕਲ ਨਾਲ ਬਚਾਇਆ। ਪੀੜਤਾ ਦੇ ਮਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜਮ ਨੂ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਐ। ਪਿੰਡ ਵਾਸੀਆਂ ਨੇ ਵੀ ਮੁਲਜਮ ਖਿਲਾਫ ਨਿਤਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪਿੰਡ ਦੇ ਮੋਹਤਬਰਾਂ ਸਮੇਤ ਪਹੁੰਚੇ ਸਰਪੰਚ ਨੇ ਕਿਹਾ ਕਿ ਪਿੰਡ ਵਾਸੀਆਂ ਇਸ ਘਟਨਾ ਤੋਂ ਕਾਫੀ ਦੁਖੀ ਨੇ ਅਤੇ ਸਮੂਹ ਪਿੰਡ ਵਾਸੀਆਂ ਨੇ ਵੀ ਦੋਸ਼ੀ ਨੂੰ ਸਖਤ ਸਜ਼ਾ ਦੀ ਮੰਗ ਕੀਤੀ ਐ।