ਪੰਜਾਬ ਸੁਲਤਾਨਪੁਰ ਲੋਧੀ ’ਚ ਬੱਸ ਹੇਠਾਂ ਆਉਣ ਕਾਰਨ ਬਜ਼ੁਰਗ ਮਹਿਲਾ ਦੀ ਮੌਤ; ਭਰਾ ਦੇ ਰੱਖੜੀ ਬੰਨ੍ਹਣ ਜਾਂਦਿਆਂ ਬੱਸ ਤੋਂ ਪੈਰ ਤਿਲਕਣ ਕਾਰਨ ਟੁੱਟੀ ਲੱਤ; ਇਲਾਜ਼ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਤੋੜਿਆਂ ਦਮ By admin - August 10, 2025 0 5 Facebook Twitter Pinterest WhatsApp ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਦੇ ਬੱਸ ਅੱਡੇ ’ਤੇ ਵਾਪਰੇ ਹਾਦਸੇ ਵਿਚ ਭਰਾ ਦੇ ਰੱਖੜੀ ਬੰਨ੍ਹਣ ਜਾ ਰਹੀ ਬਜ਼ੁਰਗ ਮਹਿਲਾ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਕ੍ਰਿਸ਼ਨ ਕੌਰ ਪਤਨੀ ਸਵਰਨ ਸਿੰਘ ਵਾਸੀ ਸੇਚਾਂ ਹਾਲ ਵਾਸੀ ਪਿੰਡ ਮੋਠਾਂਵਾਲ ਅੱਜ ਆਪਣੇ ਭਰਾ ਦੇ ਰੱਖੜੀ ਬੰਨਣ ਲਈ ਕਪੂਰਥਲਾ ਦੇ ਪਿੰਡ ਬੂਟਾਂ ਜਾਣਾ ਚਾਹੁੰਦੀ ਸੀ। ਜਿਸ ਨੂੰ ਉਸ ਦਾ ਦੋਹਤਾ ਬੱਸ ਅੱਡਾ ਡਡਵਿੰਡੀ ਵਿਖੇ ਛੱਡ ਗਿਆ ਜਿਸ ਤੋਂ ਬਾਅਦ ਉਹ ਬੱਸ ਚੜਨ ਲੱਗੀ ਤਾਂ ਭੀੜ ਜ਼ਿਆਦਾ ਹੋਣ ਕਾਰਨ ਅਚਾਨਕ ਉਸਦਾ ਪੈਰ ਤਿਲਕ ਗਿਆ, ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਬੱਸ ਦੇ ਮਗਰਲੇ ਟਾਇਰ ਉਸਦੀ ਲੱਤ ਉਪਰੋਂ ਲੰਘ ਗਏ, ਜਿਸ ਕਾਰਨ ਉਸ ਲੱਤ ਗੰਭੀਰ ਜ਼ਖਮੀ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਉਸ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਜਖਮਾਂ ਦਾ ਤਾਬ ਨਾ ਸਹਾਰਦਿਆਂ ਹੋਇਆਂ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਉਧਰ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਘਟਨਾ ਲਈ ਬੱਸ ਚਾਲਕ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਦਸਦਿਆਂ ਡਰਾਈਵਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਜਾਂਚ ਤੋਂ ਬਾਦ ਡਰਾਈਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿਵਾਇਆ ਐ।