ਪੰਜਾਬ ਅੰਮ੍ਰਿਤਸਰ ਪੁਲਿਸ ਦੀ ਖਾਲਿਸਤਾਨੀ ਪੱਖੀ ਨਾਅਰੇ ਮਾਮਲੇ ਦੇ ਮੁਲਜ਼ਮ ਦਾ ਐਨਕਾਊਟਰ; ਨਾਅਰੇ ਲਿਖਣ ਮਾਮਲੇ ਦੇ ਮੁਲਜ਼ਮ ਨੇ ਪੁਲਿਸ ’ਤੇ ਚਲਾਈ ਗੋਲੀ; ਜਵਾਬੀ ਕਾਰਵਾਈ ਦੌਰਾਨ ਲੱਤ ’ਚ ਲੱਗੀ ਗੋਲੀ By admin - August 10, 2025 0 3 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਹਾਲ ਹੀ ਵਿੱਚ ਪਿੰਡ ਦਰਗਾਬਾਦ, ਥਾਣਾ ਕੋਟਲੀ ਸੂਰਤ ਮੱਲੀਆਂ, ਬਟਾਲਾ ਦੇ ਨਿਵਾਸੀ ਜਸ਼ਨਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਮਾਮਲਿਆਂ ‘ਚ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਹ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਮੁਲਜ਼ਮ ਦੇ ਖੁਲਾਸੇ ਦੇ ਅਨੁਸਾਰ, ਪੁਲਿਸ ਪਾਰਟੀ ਉਸ ਨੂੰ ਰੈਡੀਸਨ ਬਲੂ ਹੋਟਲ, ਏਅਰਪੋਰਟ ਰੋਡ, ਅੰਮ੍ਰਿਤਸਰ ਨੇੜੇ ਇਕ ਨਾਲੇ ਤੋਂ ਗਲੋਕ 9 ਐਮ.ਐਮ ਪਿਸਤੌਲ ਬਰਾਮਦ ਕਰਨ ਲਈ ਲੈ ਗਈ। ਰਿਕਵਰੀ ਦੌਰਾਨ, ਮੁਲਜ਼ਮ ਨੇ ਬਰਾਮਦ ਕੀਤੇ ਹਥਿਆਰ ਨਾਲ ਪੁਲਿਸ ‘ਤੇ ਫਾਇਰ ਕੀਤਾ। ਇਸ ‘ਤੇ ਐਸਐਚਓ ਥਾਣਾ ਛਾਉਣੀ, ਇੰਸਪੈਕਟਰ ਮੋਹਿਤ ਕੁਮਾਰ ਨੇ ਮੁਲਜ਼ਮ ਨੂੰ ਚੇਤਾਵਨੀ ਦਿੰਦੇ ਹੋਏ ਪਹਿਲਾਂ ਹਵਾਈ ਫਾਇਰ ਕੀਤਾ, ਪਰ ਜਦੋਂ ਮੁਲਜ਼ਮ ਨੇ ਦੁਬਾਰਾ ਪੁਲਿਸ ‘ਤੇ ਫਾਇਰ ਕੀਤਾ ਤਾਂ ਸਵੈ-ਰੱਖਿਆ ਵਿੱਚ ਕੀਤੇ ਫਾਇਰ ਨਾਲ ਉਸਦੀ ਲੱਤ ‘ਚ ਗੋਲੀ ਲੱਗ ਗਈ। ਜ਼ਖਮੀ ਮੁਲਜ਼ਮ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਇਸ ਘਟਨਾ ਸਬੰਧੀ ਹੁਣ ਮੁਕਦਮਾ ਆਰਮਜ਼ ਐਕਟ ਥਾਣਾ ਏਅਰਪੋਰਟ ‘ਚ ਦਰਜ ਕੀਤਾ ਗਿਆ ਹੈ।