ਪੰਜਾਬ ਫਿਲੌਰ ’ਚ ਸੱਪ ਦੇ ਡੱਸਣ ਨਾਲ ਕਿਸਾਨ ਦੀ ਮੌਤ; ਖੇਤਾਂ ’ਚ ਖਾਦ ਪਾਉਣ ਦੌਰਾਨ ਵਾਪਰੀ ਘਟਨਾ By admin - August 9, 2025 0 8 Facebook Twitter Pinterest WhatsApp ਜਲੰਧਰ ਅਧੀਨ ਆਉਂਦੇ ਹਲਕਾ ਪਿਲੌਰ ਦੇ ਗੰਨਾ ਪਿੰਡ ਵਿਚ ਇਕ ਸਖਸ਼ ਦੀ ਸੱਪ ਦੇ ਡੱਸਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਉਮਰ 55 ਸਾਲ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਪਰਮਜੀਤ ਸਿੰਘ ਘਰੋਂ ਖੇਤਾਂ ਵਿਚ ਖਾਦ ਪਾਉਣ ਗਿਆ ਸੀ ਅਤੇ ਜਦੋਂ ਕਾਫੀ ਦੇਰ ਤਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਖੇਤ ਵਿਚ ਜਾ ਕੇ ਵੇਖਿਆ ਜਿੱਥੇ ਪਰਮਜੀਤ ਸਿੰਘ ਝੋਨੇ ਦੇ ਖੇਤ ਵਿਚ ਬੇਸੁਧ ਹਾਲਤ ਵਿਚ ਪਿਆ ਸੀ। ਪਰਿਵਾਰ ਨੇ ਉਸ ਨੂੰ ਚੁੱਕ ਕੇ ਫਿਲੌਰ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦੇ ਦੱਸਣ ਮੁਤਾਬਕ ਪਰਮਜੀਤ ਸਿੰਘ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਕੱਟਿਆ ਐ। ਘਟਨਾ ਤੋਂ ਬਾਅਦ ਪਰਿਵਾਰ ਤੇ ਪਿੰਡ ਵਿਚ ਸੋਗ ਦੀ ਲਹਿਰ ਐ। ਪਰਿਵਾਰ ਵੱਲੋਂ ਮ੍ਰਿਤਕ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਐ।