ਪੰਜਾਬ ਫਰੀਦਕੋਟ ’ਚ ਚੋਰਾਂ ਨੇ ਇਲੈਕਟ੍ਰਿਕ ਸਕੂਟੀ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ; ਚਾਰ ਬੈਟਰੇ, 6 ਇਨਵਰਟਰ, ਕੀਮਤੀ ਸਮਾਨ ਤੇ ਨਕਦੀ ਲੈ ਕੇ ਹੋਏ ਫਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - August 9, 2025 0 3 Facebook Twitter Pinterest WhatsApp ਫਰੀਦਕੋਟ ਸ਼ਹਿਰ ਅੰਦਰ ਇਨ੍ਹੀਂ ਦਿਨੀ ਦੁਕਾਨਦਾਰ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਜਿਥੇ ਆਏ ਦਿਨ ਚੋਰਾਂ ਵੱਲੋਂ ਅਲਗ ਅਲਗ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਦਕਿ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਣ’ਚ ਅਸਫ਼ਲ ਸਾਬਤ ਹੋ ਰਿਹਾ ਐ। ਤਾਜ਼ਾ ਮਾਮਲੇ ਵਿਚ ਚੋਰਾਂ ਨੇ ਇਕ ਇਲੈਕਟ੍ਰਿਕ ਸਕੂਟੀਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਐ। ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਚੋਰ ਚਾਰ ਵੱਡੇ ਬੈਟਰੇ, 6 ਇਨਵਰਟਰ ਅਤੇ ਕੁੱਝ ਕੀਮਤੀ ਸਮਾਨ ਤੋਂ ਇਲਾਵਾ 3500 ਰੁਪਏ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਚੋਰਾਂ ਨੇ ਇਕ ਹੋਰ ਘਟਨਾ ਨੂੰ ਅੰਜ਼ਾਮ ਦਿੰਦਿਆਂ ਸ਼ਹਿਰ ਦੇ ਨਾਮੀ ਵਕੀਲ ਦੇ ਘਰ ’ਤੇ ਹੱਲਾ ਬੋਲਿਆ ਐ। ਵਕੀਲ ਦੇ ਘਰ ਅੰਦਰ ਦਾਖਲ ਹੋਏ ਚੋਰ ਕਰੀਬ ਸਵਾ ਦੋ ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਭਾਵੇਂ ਕਿ ਪੁਲਿਸ ਨੇ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਦਿਆਂ ਚੋਰਾਂ ਨੂੰ ਛੇਤੀ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਐ ਪਰ ਪਿਛਲੇ ਤਜਰਬੇ ਦੇ ਅਧਾਰ ਤੇ ਲੋਕਾਂ ਅੰਦਰ ਘਬਰਾਹਟ ਪਾਈ ਜਾ ਰਹੀ ਐ। ਦੁਕਾਨਦਾਰ ਪ੍ਰੇਮ ਬਾਂਸਲ ਦੇ ਦੱਸਣ ਮੁਤਾਬਕ ਸਵੇਰੇ ਪੰਜ ਵਜੇ ਦੇ ਕਰੀਬ ਪੀਸੀਆਰ ਮੁਲਾਜ਼ਮਾਂ ਨੇ ਫ਼ੋਨ ਕਰਕੇ ਇਤਲਾਹ ਦਿੱਤੀ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਅਤੇ ਜਦ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਉਸਦੀ ਦੁਕਾਨ ਵਿਚੋਂ ਚੋਰਾਂ ਨੇ 6 ਇਨਵਰਟਰ, 4 ਵੱਡੇ ਬੈਟਰੇ ਅਤੇ ਕਰੀਬ 3300 ਰੁਪਏ ਨਕਦੀ ਤੋਂ ਇਲਾਵਾ ਹੋਰ ਨਿੱਕਾ ਨਿਕਾ ਸਮਾਨ ਚੋਰੀ ਕਰ ਲਿਆ ਹੈ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।