ਸਮਰਾਲਾ ਦੇ ਪ੍ਰਿਤਪਾਲ ਸਿੰਘ ਨੇ ਕਸ਼ਮੀਰ ’ਚ ਪੀਤਾ ਸ਼ਹੀਦੀ ਜਾਮ; ਫਤਹਿਗੜ੍ਹ ਸਾਹਿਬ ਦੇ ਸਿਪਾਹੀ ਹਰਮਿੰਦਰ ਸਿੰਘ ਦੀ ਵੀ ਹੋਈ ਸ਼ਹੀਦੀ

0
7

ਸਮਰਾਲਾ ਨੇੜਲੇ ਪਿੰਡ ਮਾਨੂੰਪੁਰ ਨਾਲ ਸਬੰਧਤ ਫੌਜੀ ਜਵਾਨ ਨੇ ਜੰਮੂ ਕਸ਼ਮੀਰ ’ਚ ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦੀ ਜਾਮ ਪੀਤਾ ਐ। 26 ਸਾਲਾ ਪ੍ਰਿਤਪਾਲ ਸਿੰਘ ਪੁੱਤਰ ਹਰਬੰਸ  ਸਿੰਘ ਜੰਮੂ ਕਸ਼ਮੀਰ ਵਿਖੇ ਲੈਫਟੀਨੈਂਟ ਨਾਇਕ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ, ਜਿੱਥੇ ਸ੍ਰੀ ਨਗਰ ਦੇ ਜ਼ਿਲ੍ਹਾ ਕੁਲਗ੍ਰਾਮ ਵਿਖੇ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋ ਗਏ। ਜਾਣਕਾਰੀ ਅਨੁਸਾਰ ਪਰਿਵਾਰ ਨੂੰ ਸ਼ਹੀਦੀ ਦੀ ਖਬਰ ਰੱਖੜੀ ਵਾਲੇ ਦਿਨ ਮਿਲੀ ਐ। ਸ਼ਹੀਦ ਫੌਜੀ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਕੱਲ੍ਹ ਨੂੰ ਉਸਦੇ ਜੱਦੀ ਪਿੰਡ ਲਿਆਂਦੀ ਜਾਵੇਗੀ ਜਿੱਥੇ ਸ਼ਹੀਦ ਦਾ ਸਸਕਾਰ ਉਸਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਖਬਰਾਂ ਮੁਤਾਬਕ ਜੰਮੂ-ਕਸ਼ਮੀਰ ਵਿਚ ਪੰਜਾਬ ਦੇ ਦੋ ਜਵਾਨਾਂ ਸ਼ਹੀਦ ਹੋਏ ਨੇ। ਜੰਮੂ-ਕਸ਼ਮੀਰ ਦੇ ਕੁਲਗ੍ਰਾਮ ਜ਼ਿਲ੍ਹੇ ਵਿਚ ਅਖਲ ਜੰਗਲ ਵਿਚ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਣ ਵਾਲਿਆਂ ਵਿਚ ਦੂਜਾ ਜਵਾਨ ਫਤਹਿਗੜ੍ਹ ਦੇ ਪਿੰਡ ਬਦੀਨਪੁਰ ਨਾਲ ਸਬੰਧਤ ਸਿਪਾਹੀ ਹਰਮਿੰਦਰ ਸਿੰਘ ਐ। ਰੱਖੜੀ ਤੋਂ ਠੀਕ ਪਹਿਲਾਂ ਆਈ ਇਸ ਖ਼ਬਰ ਨੇ ਦੋਵਾਂ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਖਬਰਾਂ ਮੁਤਾਬਕ ਪ੍ਰੀਤਪਾਲ ਸਿੰਘ ਦੇ ਵਿਆਹ ਨੂੰ ਸਿਰਫ਼ 4 ਮਹੀਨੇ ਹੋਏ ਸਨ। ਪਰਿਵਾਰ ਘਰ ਵਿੱਚ ਰੱਖੜੀ ਦਾ ਤਿਉਹਾਰ ਮਨਾਉਣ ਦੀਆਂ ਖ਼ੁਸ਼ੀਆਂ ਮਾਣ ਰਿਹਾ ਸੀ ਕਿ ਅਚਾਨਕ ਮਿਲੀ ਇਸ ਖ਼ਬਰ ਨੇ ਸੋਗ ਦਾ ਮਾਹੌਲ ਬਣਾ ਦਿੱਤਾ।
ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾਂ ਉਸ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੀਆਂ ਸਨ ਪਰ ਉਸ ਦੀ ਸ਼ਹਾਦਤ ਦੀ ਖ਼ਬਰ ਆ ਗਈ। ਸਿੱਖ ਫੋਰਸ ਸਿਖਲਾਈ ਰੈਜੀਮੈਂਟ ਦੇ ਸ਼ਹੀਦ ਹੌਲਦਾਰ ਹਰਮਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਹਰਮਿੰਦਰ ਨੇ ਵੀਡਿਓ ਕਾਲ ‘ਤੇ ਪਰਿਵਾਰ ਨਾਲ ਗੱਲ ਕੀਤੀ ਸੀ। ਜਿਸ ਦੌਰਾਨ ਉਸ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਉਹ ਅਤੇ ਉਸ ਦੇ 4 ਸਾਥੀਆਂ ਨੂੰ ਅੱਤਵਾਦੀਆਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਅੱਜ ਫ਼ੌਜ ਦੇ ਅਫ਼ਸਰਾਂ ਨੇ ਹਰਮਿੰਦਰ ਦੇ ਸ਼ਹੀਦ ਹੋਣ ਦੀ ਸੂਚਨਾ ਦਿੱਤੀ।

LEAVE A REPLY

Please enter your comment!
Please enter your name here