ਛੋਟੀਆਂ ਬੱਚੀਆਂ ਨੇ ਸਿੱਧੂ ਦੇ ਬੁੱਤ ’ਤੇ ਰੱਖੜੀ ਬੰਨ੍ਹ ਕੇ ਮਨਾਇਆ ਰੱਖੜੀ ਦਾ ਤਿਉਹਾਰ; ਸਿੱਧੂ ਮੂਸੇਵਾਲਾ ਨੂੰ ਗੀਤ 295 ਗਾ ਕੇ ਕੀਤਾ ਯਾਦ; ਕਿਹਾ, ਸਿੱਧੂ ਦੇ ਬੁੱਤ ’ਤੇ ਰੱਖੜੀ ਬੰਨ੍ਹ ਕੇ ਮਿਲਦਾ ਐ ਸਕੂਨ

0
8

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਭਾਵੇਂ ਤਿੰਨ ਸਾਲ ਤੋਂ ਵਧੇਰੇ ਵਕਫਾ ਬੀਤ ਚੁੱਕਾ ਐ ਪਰ ਅੱਜ ਵੀ ਵੱਡੀ ਗਿਣਤੀ ਪ੍ਰਸੰਸਕ ਉਸ ਦੀ ਯਾਦਗਾਰ ਵਿਖੇ ਆ ਕੇ ਸ਼ਰਧਾਜਲੀ ਭੇਂਟ ਕਰ ਰਹੇ ਨੇ। ਹਰ ਤਿੱਥ-ਤਿਉਹਾਰ ਮੌਕੇ ਵੀ ਲੋਕ ਸਿੱਧੂ ਦੇ ਮਾਪਿਆਂ ਨਾਲ ਹਮਦਰਦੀ ਜਾਹਰ ਕਰਨ ਆਉਂਦੇ ਨੇ। ਇਸੇ ਤਰ੍ਹਾਂ ਹਰ ਸਾਲ ਆਪਣੇ ਭਰਾਵਾਂ ਦਾ ਭਲਾ ਚਾਹੁਣ ਵਾਲੀਆਂ ਭੈਣਾਂ ਸਿੱਧੂ ਦੀ ਯਾਦਗਾਰ ਵਿਖੇ ਪਹੁੰਚ ਕੇ ਉਨ੍ਹਾਂ ਦੇ ਬੁੱਤ ਦੇ ਗੁੱਟ ਤੇ ਰੱਖੜੀਆਂ ਬੰਨ੍ਹਦੀਆਂ ਨੇ।
ਇਸ ਸਾਲ ਭਾਵੇਂ ਰੱਖੜੀਆਂ ਬੰਨ੍ਹਣ ਆਉਣ ਵਾਲੀਆਂ ਕੁੜੀਆਂ ਦੀ ਆਮਦ ਵਿਚ ਕਮੀ ਵੇਖਣ ਨੂੰ ਮਿਲੀ ਐ ਪਰ ਫਿਰ ਵੀ ਕਈ ਕਾਫੀ ਗਿਣਤੀ ਵਿਚ ਕੁੜੀਆਂ ਸਿੱਧੂ ਦੀ ਯਾਦਗਾਰ ਤੇ ਰੱਖੜੀ ਬੰਨ੍ਹਣ ਲਈ ਆਈਆਂ। ਇੱਥੇ ਨੂੰ ਵੇਖਦਾਂ ਯਾਦਗਾਰ ਦੇ ਬਾਹਰ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਵਾਲੀਆਂ ਰੱਖੀਆਂ ਦੇ ਸਟਾਲ ਲੱਗੇ ਹੋਏ ਸਨ।
ਮੂਸੇਵਾਲਾ ਦੇ ਬੁੱਤ ‘ਤੇ ਰੱਖੜੀ ਬੰਨ੍ਹ ਰਹੀਆਂ ਕੁੜੀਆਂ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਆਪਣੇ ਭਰਾ ਦੀ ਤਰ੍ਹਾਂ ਮੰਨਦੀਆਂ ਸਨ ਅੱਜ ਜਦੋਂ ਉਹ ਇਸ ਦੁਨੀਆਂ ਵਿਚ ਨਹੀਂ ਰਹੇ ਪਰ ਉਨ੍ਹਾਂ ਦੇ ਬੁੱਤ ਦੇ ਗੁੱਟ ’ਤੇ ਰੱਖੜੀ ਬੰਨ ਕੇ ਮੰਨ ਨੂੰ ਸਕੂਨ ਮਿਲਦਾ ਐ। ਇਸੇ ਦੌਰਾਨ ਰੱਖੜੀ ਬੰਨ੍ਹਣ ਆਈਆਂ ਛੋਟੀਆਂ ਬੱਚੀਆਂ ਨੇ ਸਿੱਧੂ ਦੇ ਬੁੱਤ ਤੇ ਰੱਖੜੀ ਬੰਨ੍ਹੀ ਅਤੇ ਸਿੱਧੂ ਦਾ ਗੀਤ 295 ਗਾ ਕੇ ਸਿੱਧੂ ਦੀ ਤਰ੍ਹਾਂ ਥਾਪੀ ਵੀ ਮਾਰੀ।
ਬੱਚੀਆਂ ਦੇ ਪਿਤਾ ਨੇ ਕਿਹਾ ਕਿ ਉਸ ਦੀਆਂ ਧੀਆਂ ਨੇ ਉਨ੍ਹਾਂ ਨੂੰ ਕਈ ਵਾਰ ਕਿਹਾ ਸੀ ਕਿ ਉਨ੍ਹਾਂ ਨੂੰ ਸਿੱਧੂ ਦੇ ਪਿੰਡ ਜਾਣਾ ਹੈ, ਪਰ ਅੱਜ ਮੈਂ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਲਈ ਲੈ ਕੇ ਆਇਆ ਹਾਂ। ਇਸੇ ਤਰ੍ਹਾਂ ਰੱਖੜੀ ਦੀ ਸਟਾਲ ਲਾ ਕੈ ਬੈਠੀ ਮਾਤਾ ਜਗੀਰ ਕੌਰ ਨੇ ਕਿਹਾ ਕਿ ਇੱਥੇ ਬਹੁਤ ਸਾਰੀਆਂ ਕੁੜੀਆਂ ਰੱਖੜੀ ਖਰੀਦਣ ਆਈਆਂ ਸਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕੁੜੀਆਂ ਦੇ ਨਾਲ ਨਾਲ ਸਾਰਾ ਦੇਸ਼ ਯਾਦ ਕਰ ਰਿਹਾ ਐ।

LEAVE A REPLY

Please enter your comment!
Please enter your name here