ਫਿਰੋਜ਼ਪੁਰ ਪੁਲਿਸ ਨੇ ਸੁਲਝਾਇਆ ਇਮੀਗ੍ਰੇਸ਼ਨ ਮਾਲਕ ’ਤੇ ਗੋਲੀ ਦਾ ਮਾਮਲਾ; ਇਮੀਗ੍ਰੇਸ਼ਨ ਮਾਲਕ ਨੇ ਆਪਣੇ ਆਪ ਹੀ ਮਾਰੀ ਸੀ ਖੁਦ ਨੂੰ ਗੋਲੀ; ਪੁਲਿਸ ਦੀ ਤਫਤੀਸ਼ ਦੌਰਾਨ ਹੋਇਆ ਖੁਲਾਸਾ

0
8

ਫਿਰੋਜ਼ਪੁਰ ’ਚ ਇਮੀਗ੍ਰੇਸ਼ਨ ਮਾਲਕ ’ਤੇ ਲੁਟੇਰਿਆਂ ਵੱਲੋਂ ਕੀਤੇ ਹਮਲੇ ਦੇ ਮਾਮਲੇ ਵਿਚ ਨਵਾਂ ਮੌੜ ਆਇਆ ਐ। ਪੁਲਿਸ ਦੀ ਮੁਢਲੀ ਜਾਂਚ ਦੌਰਾਨ ਇਹ ਹਮਲਾ ਫਰਜ਼ੀ ਨਿਕਲਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਉਪਰੰਤ ਸਾਹਮਣੇ ਆਇਆ ਕਿ ਰਾਹੁਲ ਕੱਕੜ ਵੱਲੋਂ ਖੁਦ ਆਪਣੇ ਆਪ ਨੂੰ ਗੋਲੀ ਮਾਰ ਕੇ ਜਖਮੀ ਕੀਤਾ ਗਿਆ ਸੀ ਅਤੇ ਹਮਲੇ ਵਾਲਾ ਡਰਾਮਾ ਉਸਨੇ ਖੁਦ ਰਚਿਆ ਸੀ। ਉਹਨਾਂ ਦੱਸਿਆ ਕਿ ਰਾਹੁਲ ਕੱਕੜ ਦਾ ਇਮੀਗ੍ਰੇਸ਼ਨ ਸੈਂਟਰ ਹੈ ਅਤੇ ਪੈਸੇ ਲੈਣ ਦੇਣ ਦੇ ਮਾਮਲੇ ਦੇ ਚਲਦਿਆਂ ਉਹ ਤਣਾਅ ਵਿਚ ਰਹਿੰਦਾ ਸੀ।
ਉਹਨਾਂ ਕਿਹਾ ਕਿ ਰਾਹੁਲ ਕੱਕੜ ਖਿਲਾਫ ਬਣਦੀ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਉਚੇਚੇ ਤੌਰ ’ਤੇ ਕਿਹਾ ਕਿ ਰਾਹੁਲ ਕੱਕੜ ਦੀ ਇਸ ਕਾਰਵਾਈ ਨਾਲ ਜਿਥੇ ਪੁਲਿਸ ਅਤੇ ਪ੍ਰੈੱਸ ਦਾ ਸਮਾਂ ਬਰਬਾਦ ਹੋਇਆ ਹੈ ਉਥੇ ਆਮ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋਇਆ ਹੈ ਜਿਸ ਲਈ ਰਾਹੁਲ ਕੱਕੜ ਨੂੰ ਆਮ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਐ।
ਦੱਸਣਯੋਗ ਐ ਕਿ ਬੀਤੇ ਦਿਨੀ ਲੁਟੇਰਿਆਂ ਵੱਲੋਂ ਇਮੀਗ੍ਰੇਸ਼ਨ ਮਾਲਕ ਉੱਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਮੀਗ੍ਰੇਸ਼ਨ ਮਾਲਕ ਰਾਹੁਲ ਕੱਕੜ ਵੱਲੋਂ ਪੁਲਿਸ ਨੂੰ ਬਿਆਨ ਦਿੱਤੇ ਗਏ ਸਨ ਕਿ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਹਮਲਾ ਕਰਕੇ ਗੋਲੀ ਨਾਲ ਉਸ ਨੂੰ ਜਖਮੀ ਕਰ ਦਿੱਤਾ ਗਿਆ। ਇਸ ਘਟਨਾ ਨਾਲ ਜਿਥੇ ਰਾਹੁਲ ਕੱਕੜ ਦੇ ਪਰਿਵਾਰ ਵੀ ਸਹਿਮਿਆ ਹੋਇਆ ਸੀ ਉਥੇ ਸ਼ਹਿਰ ਨਿਵਾਸੀਆਂ ’ਚ ਵੀ ਦਹਿਸ਼ਤ ਦਾ ਮਾਹੌਲ ਸੀ।

LEAVE A REPLY

Please enter your comment!
Please enter your name here