ਪੰਜਾਬ ਅੰਮ੍ਰਿਤਸਰ ਦੇ ਤਾਰਾ ਵਾਲਾ ਪੁਲ ਨੇੜੇ ਨੌਜਵਾਨ ਦਾ ਮਾਰੀ ਗੋਲੀ; ਨੌਜਵਾਨ ਨੂੰ ਜ਼ਖਮੀ ਕਰ ਕੇ ਮੋਟਰ ਸਾਈਕਲ ਸਵਾਰ ਫਰਾਰ; ਪੁਲਿਸ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਕੀਤੀ ਸ਼ੁਰੂ By admin - August 6, 2025 0 4 Facebook Twitter Pinterest WhatsApp ਅੰਮ੍ਰਿਤਸਰ ਦੇ ਤਾਰਾ ਵਾਲਾ ਪੁਲ ਨੇੜੇ ਇਕ ਨੌਜਵਾਨ ਤੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਐ। ਇਸ ਗੋਲੀਬਾਰੀ ਵਿਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜ਼ਖਮੀ ਨੌਜਵਾਨ ਦੀ ਪਛਾਣ ਅਰਮਾਨ ਸੂਦ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਅਰਮਾਨ ਸੂਦ ਇੱਥੇ ਕਿਸੇ ਨਿੱਜੀ ਕੰਮ ਲਈ ਆਇਆ ਸੀ। ਇਸੇ ਦੌਰਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਇਕ ਵਿਅਕਤੀ ਨੇ ਉਸ ਤੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੇ ਫਰਾਰ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਤਾਰਾਂ ਵਾਲਾ ਪੁੱਲ ਦੇ ਕੋਲ ਇੱਕ ਨੌਜਵਾਨ ਜੋ ਕਿ ਝਬਾਲ ਦਾ ਰਹਿਣ ਵਾਲਾ ਹੈ ਜਿਸਦਾ ਨਾਂ ਅਰਮਾਨ ਸੂਧ ਹੈ ਉਹ ਆਪਣੇ ਕਿਸੇ ਕੰਮ ਦੇ ਲਈ ਅੰਮ੍ਰਿਤਸਰ ਆਇਆ ਸੀ ਜਿਸ ਤੇ ਕਿਸੇ ਨੇ ਗੋਲੀਆਂ ਚਲਾਈਆਂ ਨੇ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਐ। ਉਹਨਾਂ ਕਿਹਾ ਕਿ ਹਮਲਾਵਰ ਦੀ ਪਛਾਣ ਲਈ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਅਤੇ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਦੇ ਮਤਾਬਕ, ਲੁੱਟਖੋਹ ਦਾ ਕੋਈ ਐਗਲ ਫਿਲਹਾਲ ਸਾਹਮਣੇ ਨਹੀਂ ਆਇਆ, ਪਰ ਰੰਜਿਸ਼ ਜਾਂ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰ ਦੀ ਪਛਾਣ ਤੇ ਗ੍ਰਿਫਤਾਰੀ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਜਲਦ ਹੀ ਸੱਚਾਈ ਸਾਹਮਣੇ ਲਿਆਉਣ ਲਈ ਪੁਲੀਸ ਦੀਆਂ ਟੀਮਾਂ ਲਗਾਈਆਂ ਗਈਆਂ ਨੇ ਅਤੇ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਕੇ ਹਮਲੇ ਦਾ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ।