ਲਾਵਾਰਿਸ ਤੇ ਬੇਸਹਾਰਿਆਂ ਲਈ ਮਸੀਹਾ ਬਣਿਆ ਰਮੇਸ਼ ਕੁਮਾਰ; 1984 ਤੋਂ ਅੱਜ ਤਕ 5 ਹਜ਼ਾਰ ਤੋਂ ਵਧੇਰੇ ਲਾਸ਼ਾਂ ਦਾ ਕਰ ਚੁੱਕਾ ਸੰਸਕਾਰ; ਬਿਨਾਂ ਕਿਸੇ ਦੀ ਮਦਦ ਦੇ ਪੱਲਿਆ ਖਰਚਾ ਕਰ ਕੇ ਕਰਦਾ ਐ ਅੰਤਮ ਕਿਰਿਆਕ੍ਰਮ

0
12

ਅਜੋਕਾ ਸਮੇਂ ਜਦੋਂ ਲੋਕ ਆਪਣੇ ਸਕੇ-ਸਬੰਧੀਆਂ ਨੂੰ ਵੀ ਔਖੇ ਵੇਲੇ ਪਿੱਠ ਦਿਖਾਣ ਤੋਂ ਗੁਰੇਜ ਨਹੀਂ ਕਰਦੇ, ਅਜਿਹੇ ਮਾਹੌਲ ਵਿਚ ਵੀ ਸੰਗਰੂਰ ਵਾਸੀ ਰਮੇਸ਼ ਕੁਮਾਰ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਐ। ਰਮੇਸ਼ ਕੁਮਾਰ ਦੇ ਦੱਸਣ ਮੁਤਾਬਕ ਉਹ 1984 ਤੋਂ ਅੱਜ ਤਕ 5 ਹਜ਼ਾਰ ਤੋਂ ਵਧੇਰੇ ਲਾਵਾਰਿਸ ਲੋਕਾਂ ਦਾ ਅੰਤਮ ਸਸਕਾਰ ਕਰ ਚੁੱਕਾ ਐ। ਐਨਾ ਹੀ ਨਹੀਂ, ਉਹ ਆਪਣੇ ਖਰਚੇ ਤੇ ਲਾਵਾਰਿਸਾਂ ਦਾ ਸਸਕਾਰ ਕਰਨ ਦੇ ਨਾਲ ਨਾਲ ਸਾਰੀਆਂ ਧਾਰਮਿਕ ਕਿਰਿਆਵਾਂ ਵੀ ਹੱਥੀ ਨਿਭਾਉਂਦਾ ਐ। ਉਹ ਸਿੱਖ ਧਰਮ ਨਾਲ ਸਬੰਧਤ ਲਾਵਾਰਿਸਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰ ਕੇ ਆਉਂਦਾ ਐ ਅਤੇ ਹਿੰਦੂ  ਧਰਮ ਨਾਲ ਸਬੰਧਤ ਲੋਕਾਂ ਦੀਆਂ ਅਸਥੀਆਂ ਹਰਿਦੁਆਰ ਜਾ ਕੇ ਜਲ ਪ੍ਰਵਾਹ ਕਰਦਾ ਐ। ਰਮੇਸ਼ ਕੁਮਾਰ ਦੇ ਦੱਸਣ ਮੁਤਾਬਕ ਇਕ ਲਾਵਾਰਿਸ ਲਾਸ਼ ਤੇ ਲੱਕੜਾਂ ਸਮੇਤ 5 ਤੋਂ 6 ਹਜ਼ਾਰ ਦਾ ਖਰਚਾ ਆਉਂਦਾ ਐ, ਜੋ ਉਹ ਪੱਲਿਓ ਹੀ ਕਰਦਾ ਐ। ਰਮੇਸ਼ ਕੁਮਾਰ ਦੇ ਦੱਸਣ ਮੁਤਾਬਕ ਭਾਵੇਂ ਇਸ ਕੰਮ ਕਾਰਨ ਉਸ ਦਾ ਪਰਿਵਾਰ ਦੇ ਰਿਸ਼ਤੇਦਾਰ ਵੀ ਉਸ ਤੋਂ ਨਰਾਜ ਨੇ ਪਰ ਉਹ ਆਪਣਾ ਇਹ ਕੰਮ ਹਮੇਸ਼ਾ ਜਾਰੀ ਰੱਖੇਗਾ।
ਅੱਜ ਦੇ ਸਮੇਂ ਜਦੋਂ ਲੋਕ ਆਪਸੀ ਰਿਸ਼ਤਿਆਂ ਨੂੰ ਭੁੱਲ ਕੇ ਆਪਣੇ ਸਕੇ ਸਬੰਧੀਆਂ ਨੂੰ ਬਿਰਧ ਆਸ਼ਰਮਾਂ ਜਾਂ ਹਸਪਤਾਲਾਂ ਅੰਦਰ ਲਾਵਿਰਸ ਛੱਡ ਕੇ ਜਾਣ ਤੋਂ ਗੁਰੇਜ ਨਹੀਂ ਕਰਦੇ ਤਾਂ ਅਜਿਹੇ ਮਾਹੌਲ ਵਿਚ ਵੀ ਅਸੀਂ ਤੁਹਾਨੂੰ ਸੰਗਰੂਰ ਨਾਲ ਸਬੰਧਤ ਇਕ ਅਜਿਹੇ ਸਖਸ ਨਾਲ ਮਿਲਾਣ ਜਾ ਰਹੇ ਹਾਂ ਜੋ ਅੱਜ ਤਕ ਹਜ਼ਾਰਾਂ ਲੋਕਾਂ ਦਾ ਸਹਾਰਾਂ ਬਣਨ ਦੇ ਨਾਲ ਨਾਲ 5 ਹਜ਼ਾਰ ਤੋਂ ਵਧੇਰੇ ਵਾਲਾਰਿਸ ਲੋਕਾਂ ਦਾ ਅੰਤਮ ਸਸਕਾਰ ਕਰ ਚੁੱਕਾ ਐ। ਰਮੇਸ਼ ਕੁਮਾਰ ਨਾਮ ਦੇ ਇਸ ਸਖਸ਼ ਦੇ ਦੱਸਣ ਮੁਤਾਬਕ ਉਹ 1984 ਤੋਂ ਬਿਨਾਂ ਕਿਸੇ ਲਾਲਚ ਅਤੇ ਬਿਨਾਂ ਕੋਈ ਪੈਸਾ ਲਏ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰ ਰਿਹਾ ਹੈ।  ਰਮੇਸ਼ ਕੁਮਾਰ ਦੇ ਦੱਸਣ ਮੁਤਾਬਕ ਉਹ ਹੁਣ ਤਕ 5000 ਦੇ ਕਰੀਬ ਲਾਵਾਰਿਸ ਲੋਕਾਂ ਦੀਆਂ ਲਾਸ਼ਾਂ ਦਾ ਸਸਕਾਰ ਕਰ ਚੁੱਕੇ ਹਨ।
ਇਸ ਤੋਂ ਇਲਾਵਾ, ਰਮੇਸ਼ ਕੁਮਾਰ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਕੇਦਾਰ ਸੰਸਕਾਰ ਤੋਂ ਬਾਅਦ ਸਾਰੇ ਅੰਤਿਮ ਸੰਸਕਾਰ ਵੀ ਕਰਦੇ ਹਨ। ਜੇਕਰ ਮ੍ਰਿਤਕ ਸਿੱਖ ਹੈ, ਤਾਂ ਉਸ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਲਿਜਾਈਆਂ ਜਾਂਦੀਆਂ ਹਨ ਅਤੇ ਜੇਕਰ ਮ੍ਰਿਤਕ ਹਿੰਦੂ ਹੈ, ਤਾਂ ਉਸ ਦੀਆਂ ਅਸਥੀਆਂ ਹਰਿਦੁਆਰ ਵਿਖੇ ਗੰਗਾ ਵਿੱਚ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ। ਰਮੇਸ਼ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਲਾਵਾਰਿਸ ਲਾਸ਼ ਕਿਸੇ ਨਹਿਰ ਜਾਂ ਨਦੀ ਦੇ ਪਾਣੀ ਵਿੱਚੋਂ ਮਿਲਦੀ ਹੈ ਜਾਂ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਨਹੀਂ ਹੁੰਦੀ ਤਾਂ ਲਾਸ਼ ਤਿੰਨ ਦਿਨਾਂ ਤੱਕ ਹਸਪਤਾਲ ਦੀ ਮੋਰਚਰੀ ਵਿਚ ਪਈ ਰਹਿੰਦੀ ਹੈ। ਜਦੋਂ ਉਸਦੀ ਪਛਾਣ ਕਰਨ ਵਾਲਾ ਕੋਈ ਨਹੀਂ ਆਉਂਦਾ, ਤਾਂ ਇਹ ਲਾਸ਼ਾਂ ਰਮੇਸ਼ ਕੁਮਾਰ ਦੇ ਸਪੁਰਦ ਕਰ ਦਿੱਤੀਆਂ ਜਾਂਦੀਆਂ ਨੇ, ਜਿਨ੍ਹਾਂ ਦਾ ਉਹ ਸਾਰੀਆਂ ਧਾਰਮਿਕ ਰਹੁ-ਰੀਤਾਂ ਮੁਤਾਬਕ ਅੰਤਮ ਸਸਕਾਰ ਕਰਦਾ ਐ।
ਰਮੇਸ਼ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਇਹ ਸੜਕ ਹਾਦਸਾ ਹੋਵੇ ਜਾਂ ਪਾਣੀ ਵਿੱਚ ਲਾਸ਼ ਮਿਲੀ ਹੋਵੇ, ਬਹੁਤ ਸਾਰੀਆਂ ਲਾਸ਼ਾਂ ਦੀ ਹਾਲਤ ਇੰਨੀ ਮਾੜੀ ਹੁੰਦੀ ਹੈ ਕਿ ਕੋਈ ਉਨ੍ਹਾਂ ਦੇ ਨੇੜੇ ਵੀ ਨਹੀਂ ਜਾ ਸਕਦਾ, ਪਰ ਰਮੇਸ਼ ਕੁਮਾਰ ਅਜਿਹੀਆਂ ਲਾਸ਼ਾਂ ਦਾ ਵੀ ਧਰਮ ਅਨੁਸਾਰ ਸਸਕਾਰ ਕਰਦਾ ਹੈ। ਉਸਨੇ ਦੱਸਿਆ ਕਿ ਮੈਨੂੰ ਕਿਸੇ ਕਿਸਮ ਦੀ ਮਦਦ ਨਹੀਂ ਦਿੱਤੀ ਜਾਂਦੀ, ਨਾ ਤਾਂ ਨਗਰ ਕੌਂਸਲ ਕੋਈ ਪੈਸਾ ਦਿੰਦੀ ਹੈ, ਨਾ ਹੀ ਪ੍ਰਸ਼ਾਸਨ ਕੋਈ ਮਦਦ ਮਿਲਦੀ ਐ, ਮੈਂ ਇਹ ਕੰਮ ਬਿਨਾਂ ਕਿਸੇ ਮਦਦ ਦੇ ਸਿਰਫ ਪੁੰਨ ਵਜੋਂ ਹੀ ਕਰ ਰਿਹਾ ਹਾਂ। ਰਮੇਸ਼ ਕੁਮਾਰ ਨੇ ਦੱਸਿਆ ਕਿ ਮੇਰੇ ਇਸ ਕੰਮ ਕਾਰਨ ਮੇਰੇ ਕੁਝ ਰਿਸ਼ਤੇਦਾਰ ਮੇਰੇ ਤੋਂ ਨਾਰਾਜ਼ ਹੋ ਗਏ ਹਨ, ਉਹ ਕਹਿੰਦੇ ਹਨ ਕਿ ਤੁਸੀਂ ਗੰਦਾ ਕੰਮ ਕਰਦੇ ਹੋ, ਪਰ ਮੈਂ ਇਸ ਕੰਮ ਵਿੱਚ ਲਗਾਤਾਰ ਲੱਗਾ ਰਹਿੰਦਾ ਹਾਂ ਅਤੇ ਜਿੰਨਾ ਚਿਰ ਮੈਂ ਸਾਹ ਲਵਾਂਗਾ, ਮੈਂ ਇਹ ਕੰਮ ਕਰਦਾ ਰਹਾਂਗਾ।

LEAVE A REPLY

Please enter your comment!
Please enter your name here