ਪੰਜਾਬ ਮਾਨਸਾ ਪੁਲਿਸ ਨੇ ਸੁਲਝਾਇਆ ਕਤਲ ਦਾ ਮਾਮਲਾ; ਜੋ ਜਣਿਆਂ ਨੂੰ ਟਰੇਸ ਕਰ ਕੇ ਕੀਤਾ ਗ੍ਰਿਫਤਾਰ; ਦੋਵਾਂ ਨੇ ਰੰਜ਼ਿਸ਼ ਤਹਿਤ ਕੀਤਾ ਸੀ ਕਤਲ By admin - August 6, 2025 0 4 Facebook Twitter Pinterest WhatsApp ਮਾਨਸਾ ਪੁਲਿਸ ਨੇ ਜ਼ਿਲ੍ਹੇ ਦੇ ਕਸਬਾ ਬੋਹਾ ਵਿਖੇ ਇਕ ਨੌਜਵਾਨ ਦੇ ਹੋਏ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਐ। ਪੁਲਿਸ ਨੇ ਇਸ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਪੁਲਿਸ ਦੇ ਦੱਸਣ ਮੁਤਾਬਕ ਦੋਵਾਂ ਨੇ ਇਹ ਕਤਲ ਰੰਜ਼ਿਸ਼ ਤਹਿਤ ਕਤਲ ਕੀਤਾ ਸੀ। ਫੜੇ ਗਏ ਮੁਲਜਮਾਂ ਦੀ ਪਛਾਣ ਦੇਸਾ ਸਿੰਘ ਵਾਸੀ ਰਿੳਂਦ ਕਲਾਂ ਅਤੇ ਅਮ੍ਰਿਤਪਾਲ ਸਿੰਘ ਵਾਸੀ ਸੁਨਾਮ ਵਜੋਂ ਹੋਈ ਐ। ਦੋਵਾਂ ਨੇ ਪਰਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਸ਼ੇਰਖਾ ਵਾਲਾ ਥਾਣਾ ਬੋਹਾ ਨੂੰ ਸੱਟਾਂ ਮਾਰ ਕੇ ਕਤਲ ਕੀਤਾ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਬੋਹਾ ਵਿਖੇ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ ਦੇਸਾ ਸਿੰਘ ਵਾਸੀ ਰਿੳਂਦ ਕਲਾਂ ਅਤੇ ਅਮ੍ਰਿਤਪਾਲ ਸਿੰਘ ਵਾਸੀ ਵਾ.ਨੰ 22 ਸੁਨਾਮ ਨੂੰ ਨਾਮਜਦ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਪਰਵਿੰਦਰ ਸਿੰਘ ਤੋਂ ਆਪਣੀ ਗੱਡੀ ਨਾਲ ਦੇਸਾ ਸਿੰਘ ਦੇ ਭਰਾ ਬਹਾਲ ਸਿੰਘ ਦੀ ਗੱਡੀ ਨਾਲ ਐਕਸੀਡੈਟ ਹੋਣ ਕਰਕੇ ਬਹਾਲ ਸਿੰਘ ਦੀ ਮੌਤ ਹੋ ਗਈ ਜਿਸ ਕਰਕੇ ਦੇਸਾ ਸਿੰਘ ਉਕਤਾਨ ਪਰਵਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਸ ਕਰਕੇ ਮੁਦੱਈ ਦੇ ਭਰਾ ਪਰਵਿੰਦਰ ਸਿੰਘ ਦਾ ਉਨ੍ਹਾਂ ਨੇ ਕੁੱਟਮਾਰ ਕਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।