ਬਠਿੰਡਾ ’ਚ ਪਰਵਾਸੀ ਮਜਦੂਰ ਨੇ ਨੋਕੀਲੀ ਚੀਜ਼ ਨਾਲ ਖੁਦ ਨੂੰ ਕੀਤਾ ਜ਼ਖਮੀ; ਸਮਾਜ ਸੇਵੀ ਸੰਸਥਾ ਨੇ ਜ਼ਖਮੀ ਹਾਲਤ ’ਚ ਹਸਪਤਾਲ ਕਰਵਾਇਆ ਭਰਤੀ

0
10

ਬਠਿੰਡਾ ਦੇ ਅਜੀਤ ਰੋਡ ਤੇ ਇਕ ਪਰਵਾਸੀ ਵਿਅਕਤੀ ਵੱਲੋਂ ਖੁਦ ਨੂੰ ਕਿਸੇ ਨੋਕੀਲੀ ਚੀਜ਼ ਨਾਲ ਜ਼ਖਮੀ ਕਰਨ ਦੀ ਖਬਰ ਸਾਹਮਣੇ ਆਈ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਸਮਾਜ ਸੇਵੀ ਸੰਸਥਾ ਦੇ ਕਾਰਕੁਨਾਂ ਨੂੰ ਉਸ  ਨੂੰ ਸਿਵਲ ਹਸਪਤਾ ਲ ਪਹੁੰਚਾਇਆ, ਜਿੱਥੇ ਮੁਢਲੀ ਸਹਾਇਤਾ ਬਾਅਦ ਏਮਜ਼ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਐ। ਪੁਲਿਸ ਦੇ ਦੱਸਣ ਬੀਤੇ ਦਿਨ ਵਾਪਰੇ ਸੜਕ ਹਾਦਸੇ ਦੌਰਾਨ ਪਰਵਾਸੀ ਦੀ ਰੇਹੜੀ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਦੀ ਭਰਪਾਈ ਕਰਵਾਉਣ ਲਈ ਉਸ ਨੇ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਫਿਰ ਨੌਕੀਲੀ ਚੀਜ਼ ਨਾਲ ਖੁਦ ਨੂੰ  ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਐ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਘੋੜੇ ਵਾਲਾ ਚੌਂਕ ਵਿੱਚ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀ, ਜਿਸ ਵਿੱਚ ਇਸ ਪ੍ਰਵਾਸੀ ਵਿਆਕਤੀ ਦੀ ਰੇਹੜੀ ਦਾ ਨੁਕਸਾਨ ਹੋ ਗਿਆ ਸੀ। ਇਸ ਪ੍ਰਵਾਸੀ ਵਿਅਕਤੀ ਨੇ ਆਪਣੀ ਰੇਹੜੀ ਦੇ ਹੋਏ ਨੁਕਸਾਨ ਭਰਪਾਈ ਕਰਵਾਉਣ ਦੀ ਮੰਗ ਕੀਤੀ ਪਰ ਇਸ ਮਾਮਲੇ ਵਿੱਚ ਪੁਲਿਸ ਕੁਝ ਨਹੀਂ ਕਰ ਸਕਦੀ ਸੀ, ਜਿਸ ਦੇ ਚਲਦਿਆਂ ਪੁਲਿਸ ਵੱਲੋਂ ਰੇਹੜੀ ਦੇ ਹੋਏ ਨੁਕਸਾਨ ਦਾ ਵੀ ਕੇਸ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਰੇਹੜੀ ਦਾ ਮੁਆਵਜਾ ਦਿਵਾਉਣ ਜਾਂ ਹੋਰ ਕਾਰਵਾਈ ਕਰਨਾ ਅਦਾਲਤ ਦੇ ਅਧਿਕਾਰ ਖੇਤਰ ਵਿਚ ਆਉਂਦਾ ਐ।  ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਵਿਅਕਤੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਸਮਝਾ-ਬੁਝਾ  ਕੇ ਸਾਂਤ ਕਰਵਾ ਦਿੱਤਾ ਸੀ ਪਰ ਅੱਜ ਇਸ ਨੇ ਫਿਰ ਤੋਂ ਨੁਕੇਲੀ ਚੀਜ਼ ਨਾਲ ਖੁਦ ਨੂੰ ਗੰਭੀਰ ਜਖਮੀ ਕਰ ਲਿਆ ਹੈ।

LEAVE A REPLY

Please enter your comment!
Please enter your name here