ਪੰਜਾਬ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਪ੍ਰੈੱਸ ਕਾਨਫਰੰਸ; ਮਿਲਾਵਟਖੋਰੀ ਖਿਲਾਫ ਚੁੱਕੇ ਕਦਮਾਂ ਬਾਰੇ ਸਾਂਝਾ ਕੀਤੀ ਜਾਣਕਾਰੀ; ਕਿਹਾ, ਮਿਲਾਵਟਖੋਰੀ ਬਾਰੇ ਜਾਗਰੂਕ ਮੁਹਿੰਮ ਚਲਾ ਰਹੀ ਐ ਸਰਕਾਰ By admin - August 6, 2025 0 3 Facebook Twitter Pinterest WhatsApp ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਵੱਲੋਂ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟਖੋਰੀ ਖਿਲਾਫ ਸਰਕਾਰ ਦੇ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਸਾਂਝਾ ਕੀਤੀ ਐ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖਾਣ-ਪੀਣ ਦੀਆਂ ਮਿਲਵਟੀ ਵਸਤਾਂ ਤੋਂ ਬਚਾਉਣ ਲਈ ਫੂਡ ਸੇਫਟੀ ਵੈਨਾਂ ਸ਼ੁਰੂ ਕੀਤੀਆਂ ਗਈਆਂ ਨੇ, ਜੋ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਕਰਦੀਆਂ ਨੇ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਮਿਲਾਵਟ ਪਨੀਰ ਅਤੇ ਦੇਸੀ ਘਿਓ ਵਿਚ ਹੋ ਰਹੀ ਐ, ਜਿਸ ਨੂੰ ਲੈ ਕੇ ਵੱਡੀ ਪੱਧਰ ਤੇ ਚੋਰ ਬਜ਼ਾਰੀ ਹੋ ਰਹੀ ਐ। ਉਨ੍ਹਾਂ ਕਿਹਾ ਕਿ ਦੇਸੀ ਘਿਓ ਤੇ ਪਨੀਰ ਘਰ ਵਿਚ ਵੀ ਬਣ ਸਕਦਾ ਐ ਪਰ ਕੁੱਝ ਲੋਕਾਂ ਵੱਲੋਂ ਦੇਸੀ ਘਿਓ ਦੇ ਵੱਖ ਵੱਖ ਗਰੇਡ ਬਣਾ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵੈਨਾਂ ਨਾਲ ਕਾਫੀ ਸੁਧਾਰ ਹੋਇਆ ਐ ਅਤੇ ਸਰਕਾਰ ਇਸ ਪਾਸੇ ਹੋਰ ਕਦਮ ਚੁੱਕ ਰਹੀ ਐ।