ਪੰਜਾਬ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਘੇਰੀ ਸਰਕਾਰ; ਬੇਅਦਬੀਆਂ ਮਾਮਲੇ ਬਾਰੇ ਸਿਆਸੀਆਂ ਆਗੂਆਂ ਦੀ ਚੁੱਪੀ ’ਤੇ ਚੁੱਕੇ ਸਵਾਲ; ਡੇਰਾ ਸਿਰਸਾ ਨੂੰ ਪੈਰੋਲ ਦੇ ਹਵਾਲੇ ਨਾਲ ਆਪ ਤੇ ਭਾਜਪਾ ਵੱਲ ਸਾਧੇ ਨਿਸ਼ਾਨੇ By admin - August 6, 2025 0 4 Facebook Twitter Pinterest WhatsApp ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਐ। ਚੰਡੀਗੜ੍ਹ ਵਿਖੇ ਪਾਰਟੀ ਆਗੂਆਂ ਸਮੇਤ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਖੇਤੀ ਸੈਕਟਰ ਸਮੇਤ ਵੱਡੀਆਂ ਉਮੀਦਾਂ ਸੀ ਪਰ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ-ਕਦਮ ’ਤੇ ਚਲਦਿਆਂ ਕਿਸਾਨ ਵਿਰੋਧੀ ਫੈਸਲੇ ਲੈਣ ਲੱਗੀ ਐ। ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਇਤਿਹਾਸ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਕਾਨੂੰਨ ਵਿਚ ਸਖਤ ਧਰਾਵਾਂ ਦਰਜ ਕੀਤੀਆਂ ਸੀ ਜਿਸ ਕਾਰਨ ਕਾਰਪੋਰੇਟ ਘਰਾਣੇ ਕਾਂਗਰਸ ਨਾਲ ਨਾਰਾਜ ਸਨ ਪਰ ਪੰਜਾਬ ਸਰਕਾਰ ਨੇ ਇਸੇ ਕਾਨੂੰਨ ਵਿਚ ਆਪਣੇ ਤਰੀਕੇ ਨਾਲ ਬਦਲਾਅ ਕਰ ਕੇ ਪੇਸ਼ ਕੀਤਾ ਰਿਹਾ ਐ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਹਿਲਾਂ ਹੀ ਬਾਕੀ ਦੇਸ਼ ਨਾਲੋਂ ਸ਼ਹਿਰੀਕਰਨ ਜ਼ਿਆਦਾ ਹੋਇਆ ਐ ਪਰ ਪੰਜਾਬ ਸਰਕਾਰ ਕਾਰਪੋਰੇਟਾਂ ਦੇ ਇਸ਼ਾਰੇ ’ਤੇ ਰਹਿੰਦੇ ਪਿੰਡਾਂ ਨੂੰ ਵੀ ਉਜਾੜਣ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਇਹ ਸਾਰਾ ਕੁੱਝ ਦਿੱਲੀ ਨਾਲ ਸਬੰਧਤ ਆਗੂ ਕਰਵਾ ਰਹੇ ਨੇ, ਜਿਸ ਦਾ ਪੰਜਾਬੀਆਂ ਨੂੰ ਵੱਡਾ ਨੁਕਸਾਨ ਹੋਵੇਗਾ। ਆਮ ਆਦਮੀ ਪਾਰਟੀ ਦੇ ਦਿੱਲੀ ਨਾਲ ਸਬੰਧਤ ਆਗੂਆਂ ਨੂੰ ਧਾੜਵੀ ਗੈਂਗ ਦੇ ਨਾਮ ਨਾਲ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਇਹ ਲੈਂਡ ਪੁਲਿੰਗ ਨੀਤੀ ਤਹਿਤ ਪੰਜਾਬ ਦੇ ਕਿਸਾਨਾਂ ਦੇ ਆਮ ਲੋਕਾਂ ਨਾਲ ਠੱਗੀ ਮਾਰਨਾ ਚਾਹੁੰਦੇ ਨੇ।