ਪੰਜਾਬ ਮੋਗਾ ਪੁਲਿਸ ਦੀ ਨਾਜਾਇਜ਼ ਮਾਇਨਿੰਗ ਖਿਲਾਫ ਵੱਡੀ ਕਾਰਵਾਈ; ਟਰੈਕਟਰ ਟਰਾਲੀਆਂ ਨੂੰ ਕਬਜੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ By admin - August 6, 2025 0 3 Facebook Twitter Pinterest WhatsApp ਮੋਗਾ ਦੇ ਥਾਣਾ ਘੱਲਕਲਾ ਦੀ ਪੁਲਿਸ ਨੇ ਪਿੰਡ ਭਰੋਲੀ ਭਾਈ ਵਿਖੇ ਚੱਲ ਰਹੀ ਮਾਇਨਿੰਗ ਸਾਇਟ ਤੇ ਛਾਪੇਮਾਰੀ ਕਰ ਕੇ ਰੇਤੇ ਦੀਆਂ ਭਰੀਆਂ ਟਰੈਕਟਰ ਟਰਾਲੀਆਂ ਨੂੰ ਕਬਜੇ ਵਿਚ ਲਿਆ ਐ। ਪੁਲਿਸ ਨੇ 7 ਲੋਕਾਂਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਪਿੰਡ ਭਰੋਲਾ ਭਾਈ ਵਿਖੇ ਵੱਡੇ ਪੱਧਰ ਤੇ ਨਾਜਾਇਜ਼ ਮਾਇਨਿੰਗ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮਾਇਨਿੰਗ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਮਾਈਨਿੰਗ ਅਧਿਕਾਰੀਆਂ ਅਤੇ ਹਲਕਾ ਪਟਵਾਰੀ ਦੀ ਰਿਪੋਰਟ ਅਨੁਸਾਰ ਜਮੀਨ ਮਾਲਕਾਂ ਨੂੰ ਵੀ ਮਾਮਲੇ ਵਿਚ ਨਾਮਜਦ ਕੀਤਾ ਗਿਆ ਐ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪ੍ਰਤਾਪ ਸਿੰਘ ਨਾਮ ਦੇ ਸਖਸ ਵੱਲੋਂ 20 ਤੋਂ 25 ਫੁੱਟ ਡੂੰਘੇ ਖੱਡੇ ਬਣਾ ਕੇ ਰੇਤਾ ਵੇਚੀ ਜਾ ਰਹੀ ਐ। ਇਤਲਾਹ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਈ ਟਰੈਕਟਰ ਟਰਾਲੀਆਂ ਨੂੰ ਰਸਤੇ ਵਿੱਚੋਂ ਹੀ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।