ਪੰਜਾਬ ਲੁਧਿਆਣਾ ’ਚ ਚੋਰਾਂ ਨੇ ਸਰਾਫਾਂ ਕਾਰੋਬਾਰੀ ਨੂੰ ਬਣਾਇਆ ਨਿਸ਼ਾਨਾ; ਥਾਣਾ ਟਿੱਬਾ ਤੋਂ 100 ਮੀਟਰ ਦੂਰ ਸਥਿਤ ਦੁਕਾਨ ਅੰਦਰ ਚੋਰੀ; ਲੱਖਾਂ ਰੁਪਏ ਕੀਮਤ ਦੇ ਗਹਿਣੇ ਤੇ ਨਕਦੀ ਲੈ ਕੇ ਹੋਏ ਫਰਾਰ By admin - August 5, 2025 0 3 Facebook Twitter Pinterest WhatsApp ਲੁਧਿਆਣਾ ਸ਼ਹਿਰ ਅੰਦਰ ਚੋਰਾਂ ਨੂੰ ਪੁਲਿਸ ਦਾ ਡਰ ਨਹੀਂ ਰਿਹਾ। ਇਸ ਦੀ ਤਾਜ਼ਾ ਮਿਸਾਲ ਥਾਣਾ ਟਿੱਬਾ ਨੇੜਲੇ ਇਲਾਕੇ ਤੋਂ ਸਾਹਮਣੇ ਆਈ ਐ, ਜਿੱਥੇ ਸਰਾਫਾ ਦੁਕਾਨ ਅੰਦਰ ਦਾਖਲ ਹੋਏ ਚੋਰ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਥਾਣੇ ਤੋਂ ਮਹਿਜ 100 ਮੀਟਰ ਦੂਰੀ ਤੇ ਸਥਿਤ ਦੁਕਾਨ ਅੰਦਰ ਵਾਪਰੀ ਘਟਨਾ ਨੇ ਪੁਲਿਸ ਮੁਸ਼ਤੈਦੀ ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਦੁਕਾਨ ਦੇ ਮਾਲਕ ਕ੍ਰਿਸ਼ਨ ਕੁਮਾਰ ਦੇ ਦੱਸਣ ਮੁਤਾਬਕ ਦੇਰ ਰਾਤ ਦੁਕਾਨ ਦਾ ਸ਼ਟਰ ਪੁੱਟ ਕੇ ਅੰਦਰ ਦਾਖਲ ਹੋਏ ਚੋਰ ਨਕਦੀ ਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ ਨੇ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।