ਪੰਜਾਬ ਫਿਰੋਜ਼ਪੁਰ ਨਾਲ ਸਬੰਧਤ ਲੜਕੀ ਦੀ ਕੈਨੇਡਾ ’ਚ ਮੌਤ; ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਗਈ ਸੀ ਕੈਨੇਡਾ; ਸੜਕ ਹਾਦਸੇ ਦੌਰਾਨ ਗਈ ਜਾਨ, ਵਿਦੇਸ਼ ’ਚ ਹੋਇਆ ਸਸਕਾਰ By admin - August 5, 2025 0 2 Facebook Twitter Pinterest WhatsApp ਫਿਰੋਜਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਬੋਤੀਆ ਵਾਲਾ ਨਾਲ ਸਬੰਧਤ ਲੜਕੀ ਦੀ ਕੈਨੇਡਾ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਮੇਨਬੀਰ ਕੌਰ ਨਾਮ ਦੀ ਇਹ ਲੜਕੀ 2023 ਵਿਚ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ, ਜਿੱਥੇ ਬੀਤੇ ਕੁੱਝ ਦਿਨ ਪਹਿਲਾਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦਾ ਸਸਕਾਰ ਕੈਨੇਡਾ ਵਿਖੇ ਹੀ ਕਰ ਦਿੱਤਾ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦਾ ਪਰਿਵਾਰ ਨੇ ਦੱਸਿਆ ਕਿ ਮੇਨਬੀਰ ਕੌਰ ਦੇ ਅੰਗ ਇਨਸਾਨੀਅਤ ਨੂੰ ਮੁੱਖ ਰਖਦਿਆਂ ਦਾਨ ਕਰ ਦਿੱਤੇ ਗਏ ਨੇ। ਮੇਨਬੀਰ ਕੌਰ ਨਨਿਤ ਅੰਤਮ ਅਰਦਾਸ ਸਮਾਗਮ 5 ਅਗਸਤ ਨੂੰ ਪਿੰਡ ਬੋਤਿਆ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋ ਰਿਹਾ ਐ। ਮਾਪਿਆਂ ਨੇ ਸਰਕਾਰ ਅੱਗੇ ਵਿਦੇਸ਼ੀ ਧਰਤੀ ਤੇ ਅਣਹੋਣੀਆਂ ਘਟਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਐ।