ਪੰਜਾਬ ਰਾਮ ਰਹੀਮ ਨੂੰ ਪੈਰੋਲ ਮਿਲਣ ਬਾਰੇ ਬੋਲੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ; ਵਾਰ ਵਾਰ ਪੈਰੋਲ ਦੇਣ ਨੂੰ ਲੈ ਕੇ ਚੁੱਕੇ ਸਵਾਲ By admin - August 5, 2025 0 3 Facebook Twitter Pinterest WhatsApp ਉਧਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁੜ ਪੈਰੋਲ ਮਿਲਣ ਦੀ ਨਿਖੇਧੀ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਇਕ ਪਾਸੇ ਸਰਕਾਰਾਂ ਗੰਭੀਰ ਇਲਜ਼ਾਮਾਂ ਤਹਿਤ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਵਾਰ ਵਾਰ ਪੈਰੋਲ ਦੇ ਰਹੀਆਂ ਨੇ ਜਦਕਿ ਦੂਜੇ ਪਾਸੇ ਸਜ਼ਾ ਪੂਰੀ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਬੰਦ ਸਿੰਘਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਭਾਵੇਂ ਜੇਲ੍ਹਾਂ ਅੰਦਰ ਬੰਦ ਸਿੰਘ ਉਨ੍ਹਾਂ ਦੀ ਤੁਲਨਾ ਰਾਮ ਰਹੀਮ ਨਾਲ ਕਰਨ ਤੇ ਇਤਰਾਜ਼ ਕਰਦੇ ਨੇ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਰਾਮ ਰਹੀਮ ਵਰਗੇ ਬੰਦੇ ਨੂੰ ਰਾਹਤ ਮਿਲ ਸਕਦੀ ਐ ਤਾਂ ਬੰਦੀ ਸਿੰਘਾਂ ਲਈ ਵੀ ਕਾਨੂੰਨ ਬਣਾ ਦੇਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਜੇਕਰ ਬਲਾਤਕਾਰ ਵਰਗੇ ਇਲਜਾਮਾਂ ਹੇਠ ਸਜ਼ਾ ਕੱਟ ਰਹੇ ਸਖਸ਼ ਨੂੰ ਪੈਰੋਲ ਮਿਲ ਸਕਦੀ ਐ ਤਾਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਜੇਲ੍ਹਾਂ ਅੰਦਰ ਕਿਉਂ ਡੱਕਿਆ ਹੋਇਆ ਐ। ਉਨ੍ਹਾਂ ਨੇ ਬੰਦੀ ਸਿੰਘਾਂ ਬਾਰੇ ਚੁੱਪ ਰਹਿਣ ਨੂੰ ਲੈ ਕੇ ਵੀ ਸਰਕਾਰਾਂ ਤੇ ਸਵਾਲ ਚੁੱਕੇ ਹਨ।