ਅੰਮ੍ਰਿਤਰਸਰ ਦੇ ਕਿਲਾ ਗੋਬਿੰਦਗੜ੍ਹ ਦੇ ਸਾਹਮਣੇ ਮੀਟ ਦੀਆਂ ਦੁਕਾਨਾਂ ਖੁੱਲ੍ਹਣ ਦਾ ਮੁੱਦਾ ਗਰਮਾ ਗਿਆ ਐ। ਮੌਕੇ ਤੇ ਪਹੁੰਚੇ ਨਿਹੰਗ ਸਿੰਘਾਂ ਅਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਇਹ ਇਲਾਕਾ ਦੁਰਗਿਆਨਾ ਮੰਦਰ ਦੇ ਨੇੜੇ ਸਥਿਤ ਐ ਅਤੇ ਇੱਥੇ ਬਹੁਤ ਸਾਰੇ ਮੰਦਰਾਂ ਤੋਂ ਇਲਾਵਾ ਕਿਲਾ ਗੋਬਿੰਦਗੜ੍ਹ ਵੀ ਮੌਜੂਦ ਐ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਨਾਮ ਹੇਠ ਪਾਰਕਿੰਗ ਬਣੀ ਹੋਈ ਐ ਪਰ ਨਗਰ ਨਿਗਮ ਵੱਲੋਂ ਇੱਥੇ ਰੇਹੜੀ ਮਾਰਕੀਟ ਖੋਲ੍ਹ ਕੇ ਉੱਥੇ ਮੀਟ ਦੀਆਂ ਦੁਕਾਨਾਂ ਲਗਵਾ ਦਿੱਤੀਆਂ ਨੇ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਂਵਾਂ ਨਾਲ ਖਿਲਵਾੜ ਐ। ਉਨ੍ਹਾਂ ਕਿਹਾ ਕਿ ਇਸ ਅਸਥਾਨ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਇਸ ਲਈ ਇੱਥੇ ਮੀਟ ਦੀਆਂ ਦੁਕਾਨਾਂ ਨਹੀਂ ਚੱਲਣ ਦੇਣਗੇ। ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਧਾਰਮਿਕ ਅਸਥਾਨਾਂ ਨੇੜਿਓਂ ਅਜਿਹੀਆਂ ਦੁਕਾਨਾਂ ਬੰਦ ਕਰਵਾਉਣ ਦੀ ਮੰਗ ਕੀਤੀ ਐ।