ਪੰਜਾਬ ਅੰਮ੍ਰਿਤਧਾਰੀ ਬੱਚੀ ਦੇ ਹੱਕ ’ਚ ਨਿਤਰੀ ਸ਼੍ਰੋਮਣੀ ਕਮੇਟੀ; ਪ੍ਰਧਾਨ ਧਾਮੀ ਨੇ ਰਾਜਸਥਾਨ ਸਰਕਾਰ ਵੱਲ ਲਿਖਿਆ ਪੱਤਰ; ਗੁਰਪ੍ਰੀਤ ਕੌਰ ਨੂੰ ਪ੍ਰੀਖਿਆ ਦਾ ਦੁਬਾਰਾ ਮੌਕੇ ਦੇਣ ਦੀ ਕੀਤੀ ਮੰਗ By admin - August 5, 2025 0 6 Facebook Twitter Pinterest WhatsApp ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੱਜ ਭਰਤੀ ਪ੍ਰੀਖਿਆ ਚੋਂ ਕੱਢੀ ਗਈ ਸਿੱਖ ਬੱਚੀ ਗੁਰਪ੍ਰੀਤ ਕੌਰ ਦੇ ਹੱਕ ਵਿਚ ਨਿਤਰਦਿਆਂ ਰਾਜਸਥਾਨ ਵੱਲ ਪੱਤਰ ਲਿਖਿਆ ਐ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਪੱਤਰ ਰਾਹੀਂ ਰਾਜਸਥਾਨ ਸਰਕਾਰ ਤੋਂ ਗੁਰਪ੍ਰੀਤ ਕੌਰ ਨੂੰ ਜੱਜ ਭਰਤੀ ਦੀ ਪ੍ਰੀਖਿਆ ਵਿਚ ਮੌਕਾ ਦੇਣ ਦੀ ਮੰਗ ਕੀਤੀ ਐ। ਉੱਥੇ ਹੀ ਐਸਜੀਪੀਸੀ ਪ੍ਰਧਾਨ ਵੱਲੋਂ ਲੜਕੀ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ ਐ। ਉਧਰ ਸਿੱਖ ਬੱਚੀ ਗੁਰਪ੍ਰੀਤ ਕੌਰ ਨੇ ਐਸਜੀਪੀਸੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਸਲੇ ਦੇ ਆਵਾਜ ਚੁੱਕਣ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਅੱਗੇ ਤੋਂ ਪ੍ਰੀਖਿਆ ਦੌਰਾਨ ਕੜਾ, ਕਿਰਪਾਨ ਪਹਿਨਣ ਦੀ ਇਜ਼ਾਜਤ ਦੇ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਅੱਜ ਰਾਜਸਥਾਨ ਸਰਕਾਰ ਨੂੰ ਇੱਕ ਮੇਲ ਕੀਤੀ ਗਈ ਹੈ ਅਤੇ ਉਹ ਵੀ ਅਪੀਲ ਕਰਦੇ ਹਨ ਕਿ ਲੜਕੀ ਨੂੰ ਦੁਬਾਰਾ ਇੱਕ ਮੌਕਾ ਦਿੱਤਾ ਜਾਵੇ ਅਤੇ ਇਸ ਦੀ ਪ੍ਰੀਖਿਆ ਲਈ ਜਾਵੇ। ਉਧਰ ਲੜਕੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦੇ ਹਨ ਜਿਨਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਉਹਨਾਂ ਦੇ ਮਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕਿਆ ਗਿਆ ਜਿਸ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਪ੍ਰੀਖਿਆ ਦੌਰਾਨ ਕੜਾ ਕਿਰਪਾਨ ਪਹਿਨਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।