ਤਰਨ ਤਾਰਨ ’ਚ ਪੁਲਿਸ ਭੇਸ ’ਚ ਆਏ ਲੁਟੇਰਿਆਂ ਵੱਲੋਂ ਲੁੱਟ; ਪਰਿਵਾਰ ਨੂੰ ਬੰਧਕ ਬਾ ਕੇ ਲੱਖਾਂ ਦੀ ਚੋਰੀ ਕਰ ਕੇ ਹੋਏ ਫਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਨੇ ਪੜਤਾਲ ਕੀਤੀ ਸ਼ੁਰੂ

0
41

 

ਤਰਨ ਤਾਰਨ ’ਚ ਪੁਲਿਸ ਮੁਲਾਜਮਾਂ ਦੇ ਭੇਸ ਵਿਚ ਆਏ ਤਿੰਨ ਲੁਟੇਰਿਆਂ ਵੱਲੋਂ ਪਰਿਵਾਰ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਚੋਰੀ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਘਟਨਾ ਤਰਨ ਤਾਰਨ ਦੀ ਬਾਗੀਆਂ ਵਾਲੀ ਗਲੀ ਇਲਾਕੇ ਦੀ ਐ, ਜਿੱਥੇ ਰਾਤ ਨੂੰ ਕੰਧ ਟੱਪ ਕੇ ਘਰ ਅੰਦਰ ਦਾਖਲ਼ ਹੋਏ ਤਿੰਨ ਲੁਟੇਰਿਆਂ ਨੇ ਖੁਦ ਨੂੰ ਪੁਲਿਸ ਮੁਲਾਜ਼ਮ ਦਸਦਿਆਂ ਪਹਿਲਾਂ ਤਲਾਸ਼ੀ ਲੈਣ ਬਹਾਨੇ ਪਰਿਵਾਰ ਨੂੰ ਬੰਦੀ ਬਣਾਇਆ ਅਤੇ ਫਿਰ ਘਰ ਅੰਦਰੋਂ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਐਸਐਸਪੀ ਤਰਨ ਤਾਰਨ ਕੋਲ ਸ਼ਿਕਾਇਤ ਦੇ ਕੇ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਉਧਰ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੀ ਮੁਖੀਆ ਸਿੰਦਰ ਕੌਰ ਨੇ ਦੱਸਿਆ ਕਿ ਬੀਤੀ ਦੇ ਰਾਤ ਤਿੰਨ ਵਿਅਕਤੀ ਉਸਦੇ ਘਰ ਵਿੱਚ ਕੰਧ ਟੱਪ ਕੇ ਦਾਖਲ ਹੋ ਗਏ ਅਤੇ ਸਾਡੇ ਅਤੇ ਮੇਰੇ ਸਿਰ ਦੇ ਉੱਪਰ ਪਿਸਤੌਲ ਲਾ ਕੇ ਕਹਿਣ ਲੱਗੇ ਕਿ ਅਸੀਂ ਸੀਏ ਸਟਾਫ ਤਰਨ ਅੰਮ੍ਰਿਤਸਰ ਤੋਂ ਆਏ ਹਾਂ ਅਤੇ ਸਾਨੂੰ ਇਤਲਾਹ  ਮਿਲੀ ਹੈ ਕਿ ਤੁਸੀਂ ਹੈਰੋਇਨ ਅਤੇ ਸਮੈਕ ਦਾ ਧੰਦਾ ਕਰਦੇ ਹੋ ਇਸ ਕਰਕੇ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ ਜਿਸ ਤੋਂ ਬਾਅਦ ਉਨਾਂ ਵੱਲੋਂ ਮੈਨੂੰ ਬੰਧਕ ਬਣਾ ਕੇ ਸਾਡੇ ਘਰ ਦਾ ਸਾਰਾ ਸਮਾਨ ਖਲਾਰ ਦਿੱਤਾ ਅਤੇ ਘਰ ਵਿੱਚ ਵਿਆਹ ਸੋਨਾ ਅਤੇ ਡੇਢ ਲੱਖ ਰੁਪਏ ਲੈ ਲਿਆ ਅਤੇ ਬਾਅਦ ਵਿੱਚ ਕਹਿਣ ਲੱਗੇ ਕਿ ਤੈਨੂੰ ਅਫਸਰਾਂ ਕੋਲ ਪੇਸ਼ ਕਰਨਾ ਹੈ ਅਤੇ ਉਸ ਦਾ ਹੀ ਫੋਨ ਫੜ ਕੇ ਕਿਸੇ ਨੂੰ ਫੋਨ ਉਹ ਲਾਉਂਦੇ ਰਹੇ ਹਨ।
ਪੀੜਤ ਔਰਤ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਤਰਨ ਤਾਰਨ ਪੁਲਿਸ ਨੂੰ ਵੀ ਜਾਣੂ ਕਰਵਾਇਆ ਗਿਆ ਹੈ ਪਰ ਅਜੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਐਸਐਸਪੀ ਤਰਨ ਤਾਰਨ ਤੋਂ ਨਕਲੀ ਪੁਲਿਸ ਵਾਲੇ ਬਣ ਕੇ ਆਏ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ। ਉਧਰ ਮੌਕੇ ਤੇ ਪਹੁੰਚੀ ਪੁਲਿਸ ਟਾਊਨ ਤਰਨ ਤਾਰਨ ਦੇ ਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here