ਪੰਜਾਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਫਿਲਮ ਬਾਰਡਰ-2 ਦੇ ਕਲਾਕਾਰ; ਗੁਰੂ ਘਰ ਮੱਥਾ ਟੇਕ ਕੇ ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ By admin - August 5, 2025 0 3 Facebook Twitter Pinterest WhatsApp ਨਵੀਂ ਆਉਣ ਵਾਲੀ ਫਿਲਮ ਬਾਰਡਰ-2 ਦੇ ਕਲਾਕਾਰ ਵਰੁਣ ਧਵਨ, ਮਿਦਾ ਰਾਣਾ ਤੇ ਪ੍ਰੋਡਿਊਸਰ ਭੂਸ਼ਣ ਕੁਮਾਰ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਫਿਲਮ ਬਾਰਡਰ-2 ਦੀ ਕਾਮਯਾਬੀ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰਬਾਣੀ ਦੀ ਮਨੋਹਰ ਕੀਰਤਨ ਦਾ ਆਨੰਦ ਮਾਣਿਆ। ਦੱਸ ਦਈਏ ਕਿ ਬਾਰਡਰ-2 ਫਿਲਮ ਵਿਚ ਵਰੁਣ ਧਵਨ ਅਤੇ ਮਿਦਾ ਰਾਣਾ ਨੇ ਅਹਿਮ ਭੂਮਿਕਾ ਨਿਭਾਈ ਐ ਅਤੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਟੀ-ਸੀਰੀਅਸ ਦੇ ਮੁਖੀ ਤੇ ਫਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਫਿਲਮ ਤੋਂ ਕਾਫੀ ਉਮੀਦਾਂ ਨੇ ਅਤੇ ਜੇਕਰ ਵਾਹਿਗੁਰੂ ਨੇ ਚਾਹਿਆ ਤਾਂ ਉਹ ਫਿਲਮ ਸਫਲਤਾ ਦੀਆਂ ਬੁਲੰਦੀਆਂ ਛੁਹੇਗੀ।