ਫਿਰੋਜ਼ਪੁਰ ਦੇ ਪਿੰਡ ਬਸਤੀ ਰਾਮ ਲਾਲ ਵਿਖੇ ਟੁੱਟਿਆ ਆਰਜ਼ੀ ਬੰਨ; ਸਤਿਲੁਜ ਦਰਿਆ ’ਚ ਪਾਣੀ ਦੇ ਵਧਣ ਕਾਰਨ ਵਾਪਰੀ ਘਟਨਾ; ਹਜ਼ਾਰਾਂ ਏਕੜ ਫਸਲਾਂ ਨੂੰ ਨੁਕਸਾਨ ਹੋਣ ਦਾ ਪੈਦਾ ਹੋਇਆ ਖਤਰਾ

0
2

ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਫਿਰੋਜ਼ਪੁਰ ਅੰਦਰ ਸਤਲੁਜ ਦਰਿਆ ਦਾ ਪੱਧਰ ਵਧ ਚੁੱਕਿਆ ਹੈ, ਜਿਸ ਦੇ ਚਲਦਿਆਂ ਫਿਰੋਜ਼ਪੁਰ ਦੇ ਪਿੰਡ ਬਸਤੀ ਰਾਮ ਲਾਲ ਵਿਖੇ ਸਤਲੁਜ ਦਰਿਆ ਦੇ ਕੰਡੇ ਲਗਾਇਆ ਆਰਜੀ ਬੰਨ ਟੁੱਟ ਗਿਆ। ਇਸ ਕਾਰਨ ਕਿਸਾਨਾਂ ਦੀਆਂ 2000 ਕਿੱਲੇ ਦੇ ਕਰੀਬ ਫਸਲਾਂ ਦੇ ਬਰਬਾਦ ਹੋਣ ਦਾ ਖਤਰਾ ਪੈਂਦਾ ਹੋ ਗਿਆ ਐ। ਮੌਕੇ ਤੇ ਮੌਜੂਦ ਸਥਾਨਕ ਵਾਸੀਆਂ ਦਾ ਇਲਜ਼ਾਮ ਐ ਕਿ ਬੰਨ੍ਹ ਟੁੱਟੇ ਨੂੰ ਕਾਫੀ ਸਮਾਂ ਬੀਤਣ ਬਾਅਦ ਵੀ ਪ੍ਰਸ਼ਾਸਨ ਸਾਰ ਲੈਣ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਪਿੰਡ ਵਾਸੀ ਆਪਣੇ ਖਰਚੇ ਤੇ ਬੰਨ੍ਹ ਨੂੰ ਦੁਬਾਰਾ ਬੰਨ੍ਹਣ ਦੇ ਯਤਨ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਬੰਨ੍ਹ ਦੀ ਮਜਬੂਤੀ ਵੱਲ ਧਿਆਨ ਦਿੱਤਾ ਹੁੰਦਾ ਤਾਂ ਅਜਿਹੀ ਨੌਬਤ ਨਹੀਂ ਸੀ ਆਉਣੀ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here