ਪੰਜਾਬ ਬਟਾਲਾ ’ਚ ਮੀਂਹ ਨਾਲ ਡਿੱਗੀ ਵਿਧਵਾ ਦੇ ਘਰ ਦੀ ਛੱਤ; ਜਾਨੀ ਨੁਕਸਾਨ ਤੋਂ ਬਚਾਅ, ਬਰਬਾਦ ਹੋਇਆ ਸਾਰਾ ਸਾਮਾਨ; ਸਰਕਾਰ ਤੇ ਸਮਾਜ ਸੇਵੀਆਂ ਅੱਗੇ ਲਾਈ ਮਦਦ ਲਈ ਗੁਹਾਰ By admin - August 4, 2025 0 7 Facebook Twitter Pinterest WhatsApp ਬਟਾਲਾ ਸ਼ਹਿਰ ਅੰਦਰ ਦੋ ਦਿਨਾਂ ਤੋਂ ਹੀ ਰਹੀ ਬਾਰਸ਼ ਕਾਰਨ ਇਕ ਬਜ਼ੁਰਗ ਵਿਧਵਾ ਦੇ ਘਰ ਦੀ ਛੱਤ ਡਿੱਗਣ ਦੀ ਖਬਰ ਐ। ਗਨੀਮਤ ਇਹ ਰਹੀ ਕਿ ਛੱਤ ਡਿੱਗਣ ਵੇਲੇ ਬਜ਼ੁਰਗ ਮਾਤਾ ਤੇ ਉਸ ਦਾ ਪੁੱਤਰ ਅੰਦਰ ਮੌਜੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਐ ਪਰ ਸਾਮਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਐ। ਜਾਣਕਾਰੀ ਅਨੁਸਾਰ ਦੋਵੇਂ ਮਾਂ ਪੁੱਤਰ ਦੀ ਮਾਲੀ ਹਾਲਤ ਕਾਫੀ ਖਰਾਬ ਐ ਅਤੇ ਉਹ ਮਿਹਨਤ ਮਜਦੂਰੀ ਕਰ ਕੇ ਗੁਜਾਰਾ ਚਲਾਉਂਦੇ ਨੇ। ਮੌਕੇ ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋਂ ਪੀੜਤਾ ਦੀ ਮਾਲੀ ਸਹਾਇਤਾ ਦੀ ਮੰਗ ਕੀਤੀ ਐ ਤਾਂ ਜੋ ਉਹ ਆਪਣੇ ਮਕਾਨ ਦੀ ਮੁੜ ਛੱਤ ਪਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੁਕਰਪੁਰਾ ਦੀ ਰਹਿਣ ਵਾਲੀ ਪੀੜਿਤ ਮਾਤਾ ਨੇ ਦੱਸਿਆ ਕਿ ਉਸਦੇ ਪਤੀ ਦੀ 6 ਸਾਲ ਪਹਿਲਾਂ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ ਅਤੇ ਆਪਣੇ ਪੁੱਤ ਨਾਲ ਇਸ ਘਰ ਵਿਚ ਲੰਬੇ ਸਮੇਂ ਤੋਂ ਰਹਿ ਰਹੀ ਹੈ। ਲਗਾਤਾਰ ਤੇਜ ਬਰਸਾਤ ਕਾਰਨ ਮੇਰੇ ਘਰ ਦੀ ਛੱਤ ਡਿਗ ਗਈ ਹੈ ਜਿਸਦੀ ਹਾਲਤ ਲੰਬੇ ਸਮੇਂ ਤੋਂ ਨਾਜ਼ੁਕ ਬਣੀ ਹੋਈ ਸੀ। ਬਜ਼ੁਰਗ ਦੇ ਦੱਸਣ ਮੁਤਾਬਕ ਕੱਚੇ ਕੋਠਿਆਂ ਦੀ ਫਾਈਲ ਵੀ ਭਰੀ ਗਈ ਸੀ ਪਰ ਕੋਈ ਸਹਾਇਤਾ ਨਹੀਂ ਨਹੀਂ ਮਿਲੀ। ਬਜ਼ੁਰਗ ਮਾਤਾ ਨੇ ਕਿਹਾ ਮੇਰਾ ਇਕਲੌਤਾ ਪੁੱਤ ਹੈ ਜੋ ਕਿਰਾਏ ਤੇ ਲੈ ਕੇ ਈ ਰਿਕਸ਼ਾ ਚਲਾਉਂਦਾ ਹੈ ਜਿਸ ਨਾਲ ਮਸਾਂ ਘਰ ਦਾ ਹੀ ਗੁਜਾਰਾ ਚੱਲਦਾ ਹੈ। ਇਥੋਂ ਤੱਕ ਘਰ ਵਿੱਚ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਉਥੇ ਹੀ ਇਲਾਕੇ ਦੇ ਲੋਕਾਂ ਨੇ ਵੀ ਮਾਤਾ ਦੇ ਤਰਸਜੋਗ ਹਾਲਾਤ ਬਿਆਨ ਕਰਦਿਆਂ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਐ। ਪਰਿਵਾਰ ਦਾ ਮੋਬਾਈਲ ਨੰਬਰ