ਅੰਨ੍ਹਦਾਤੇ ਨੂੰ ਅਕਸਰ ਹੀ ਕਦੇ ਸੋਕੇ ਅਤੇ ਕਦੇ ਡੋਬੇ ਵਰਗੇ ਹਾਲਾਤਾਂ ਕਾਰਨ ਨੁਕਸਾਨ ਸਹਿਣਾ ਪੈਂਦਾ ਐ। ਅਜਿਹਾ ਕੁੱਝ ਹੀ ਇਸ ਵਾਰ ਸੰਗਰੂਰ ਦੇ ਪਿੰਡ ਬਡਰੁੱਖਾਂ ਨਾਲ ਸਬੰਧਤ ਕਿਸਾਨ ਹਰਦੀਪ ਸਿੰਘ ਨਾਲ ਵਾਪਰਿਆ ਐ, ਜਿਸ ਦੀ ਲਗਾਤਾਰ ਪੈ ਰਹੀ ਮੀਂਹ ਕਾਰਨ ਕੱਦੂ ਦੀ ਫਸਲ ਖਰਾਬ ਹੋ ਗਈ ਐ।
ਕਿਸਾਨ ਦੇ ਦੱਸਣ ਮੁਤਾਬਕ ਉਸ ਨੇ ਸਾਢੇ-5 ਕਿੱਲੇ ਜ਼ਮੀਨ ਠੇਕੇ ਤੇ ਲੈ ਕੇ ਕੱਦੂ ਦੀ ਫਸਲ ਬੀਜੀ ਸੀ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਫਸਲ ਖਰਾਬ ਹੋ ਗਈ ਐ। ਕੱਦੀ ਦੀਆਂ ਵੇਲਾਂ ਵੇਖਣ ਨੂੰ ਹਰੀਆਂ ਭਰੀਆਂ ਜਾਪਦੀਆਂ ਨੇ ਪਰ ਇਨ੍ਹਾਂ ਨੂ ਕੱਦੂ ਨਹੀਂ ਲੱਗ ਰਹੇ ਅਤੇ ਜੋ ਲੱਗ ਵੀ ਰਹੀ ਨੇ, ਉਹ ਦਾਗੀ ਹੋ ਰਹੇ ਨੇ, ਜਿਨ੍ਹਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਪੀੜਤ ਕਿਸਾਨ ਨੇ ਸਰਕਾਰ ਤੋਂ ਹੋਣ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਹਰਦੀਪ ਸਿੰਘ ਨੇ ਕਿਹਾ ਕਿ ਮੀਹਾਂ ਕਾਰਨ ਕੱਦੀ ਦੀ ਫਸਲ ਬਰਬਾਦ ਹੋ ਗਈ ਐ। ਉਨ੍ਹਾਂ ਕਿਹਾ ਕਿ ਕੱਦੂ ਦੀਆਂ ਵੇਲਾਂ ਵੇਖਣ ਨੂੰ ਤੰਦਰੂਸਤ ਲੱਗ ਰਹੀਆਂ ਹਨ ਪਰ ਇਨ੍ਹਾਂ ਨੂੰ ਫਲ ਨਹੀਂ ਪੈ ਰਿਹਾ ਅਤੇ ਕੱਦੂ ਛੋਟੇ ਛੋਟੇ ਸੁੱਕ ਜਾਂਦੇ ਨੇ। ਉਨ੍ਹਾਂ ਕਿਹਾ ਕਿ ਇਹ ਸਭ ਹਵਾ ਵਿੱਚ ਵਧੀ ਹੋਈ ਨਮੀ ਕਾਰਨ ਹੋ ਰਿਹਾ ਐ। ਉਨ੍ਵਾਂ ਕਿਹਾ ਕਿ ਉਨ੍ਹਾਂ ਨੇ 5.5 ਏਕੜ ਵਿੱਚ ਜ਼ਮੀਨ ਠੇਕੇ ਤੇ ਲੈ ਕੇ ਕੱਦੂ ਦੀ ਖੇਤੀ ਕੀਤੀ ਪਰ ਖਰਾਬ ਮੌਸਮ ਦੇ ਚਲਦਿਆਂ ਉਨ੍ਹਾਂ ਨੂੰ ਵੱਡਾ ਘਾਟਾ ਪਿਆ ਐ, ਜਿਸ ਕਾਰਨ ਉਨ੍ਹਾਂ ਦੇ ਠੇਕੇ ਦੀ ਵੀ ਭਰਪਾਈ ਨਹੀਂ ਹੋ ਰਹੀ। 5.5 ਏਕੜ ਵਿੱਚੋਂ ਰੋਜ਼ਾਨਾ 15 ਕੁਆਂਟਲ ਕੱਦੂ ਦੀ ਸੀ ਆਸ ਪਰ ਹੁਣ 30-35 ਕਿਲੋ ਫ਼ਸਲ ਹੀ ਮੁਸ਼ਕਿਲ ਨਾਲ ਉੱਤਰ ਰਹੀ।
ਹਰਦੀਪ ਅਤੇ ਉਹਨਾਂ ਦੇ ਪੁੱਤਰ ਕੁਲਵਿੰਦਰ ਨੇ ਕਿਹਾ ਕਿ ਕੱਦੂ ਤੋੜਨ ਵਾਲੀ ਲੇਬਰ ਦਾ ਹੀ ਮੁਸ਼ਕਿਲ ਨਾਲ ਨਿਕਲ ਰਿਹਾ ਖ਼ਰਚਾ, ਬਾਕੀ ਸਾਰਾ ਖਰਚਾ ਪੱਲਿਓ ਪੈ ਰਿਹਾ ਐ। ਉਨ੍ਹਾਂ ਕਿਹਾ ਕਿ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇਹ ਮੀਂਹ ਫਾਇਦੇਮੰਦਾ ਐ ਜਦਕਿ ਸਬਜ਼ੀ ਕਾਸ਼ਤਕਾਰਾਂ ਲਈ ਮੁਸੀਬਤ ਸਾਬਤ ਹੋ ਰਿਹਾ ਐ। ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।