ਪੰਜਾਬ ਅੰਮ੍ਰਿਤਸਰ ਪੁੱਡਾ ਦਫ਼ਤਰ ਦੇ ਬਾਹਰ ਕਿਸਾਨਾਂ ਦਾ ਪ੍ਰਦਰਸ਼ਨ; ਸਰਕਾਰ ਦਾ ਪੁਤਲਾ ਫੂਕ ਕੇ ਪ੍ਰਗਟਾਇਆ ਵਿਰੋਧ; ਸਰਕਾਰ ਤੋਂ ਨੀਤੀ ਵਾਪਸ ਲੈਣ ਦੀ ਕੀਤੀ ਮੰਗ By admin - August 4, 2025 0 2 Facebook Twitter Pinterest WhatsApp ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਰੋਡ ਸਥਿਤ ਪੁੱਡਾ ਭਵਨ ਦੇ ਬਾਹਰ ਲੈਂਡ ਪੋਲਿੰਗ ਨੀਤੀ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਦੀ ਅਰਥੀ ਫੂਕਦਿਆਂ ਲੈਂਡ ਪੁਲਿੰਗ ਨੀਤੀ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਪੁੱਡਾ ਦਫ਼ਤਰ ਵਿੱਚ ਆਪਣੀਆਂ ਇਤਰਾਜ਼ੀ ਅਰਜ਼ੀਆਂ ਜਮ੍ਹਾਂ ਕਰਵਾਈਆਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਨੇ ਜ਼ਮੀਨ ਦੀਆਂ ਕੀਮਤਾਂ ਅਤੇ ਵਿਕਾਸ ਦੀ ਗਤੀ ਨੂੰ ਲੈ ਕੇ ਕਿਸਾਨਾਂ ਅੱਗੇ ਝੂਠ ਬੋਲਿਆ ਐ। ਉਨ੍ਹਾਂ ਨੇ ਕਿਹਾ ਕਿ ਇੱਕ ਪਲਾਟ ਦੀ ਕੀਮਤ 1 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ, ਤੇ ਇਹ ਸਾਰਾ ਲਾਭ ਕੋਈ ਆਮ ਕਿਸਾਨ ਨਹੀਂ ਲੈ ਸਕਦਾ। ਪੰਧੇਰ ਨੇ ਸਾਵਧਾਨ ਕੀਤਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਲੈਂਡ ਪੋਲਿੰਗ ਨੀਤੀ ਤੁਰੰਤ ਵਾਪਸ ਨਾ ਲਈ, ਤਾਂ ਪੰਜਾਬ ਪੱਧਰੀ ਅੰਦੋਲਨ ਸ਼ੁਰੂ ਕਰ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ 11 ਅਗਸਤ ਨੂੰ ਅੰਮ੍ਰਿਤਸਰ ਤੋਂ ਇਤਿਹਾਸਿਕ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ, ਜੋ ਰਾਜਾਸਾਂਸੀ, ਗੋਲਡਨ ਗੇਟ, ਇੰਡੀਆ ਗੇਟ, ਰਾਮਤੀਰਥ ਆਦਿ ਰਾਹੀਂ ਲੰਘੇਗਾ। ਕਿਸਾਨਾਂ ਵੱਲੋਂ ਪੁੱਡਾ ਦਫ਼ਤਰ ਦੇ ਬਾਹਰ ਮੁਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਅਧਿਕਾਰੀਆਂ ਨੂੰ ਮੰਗਪੱਤਰ ਦਿੱਤਾ ਗਿਆ। ਕਿਸਾਨਾਂ ਨੇ ਦੋਟੋਕ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਕਿਸੇ ਵੀ ਹਾਲਤ ਵਿੱਚ ਲੈਂਡ ਪੋਲਿੰਗ ਲਈ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਜਲੰਧਰ ਵਿੱਚ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੀ ਮੀਟਿੰਗ ਹੋਈ। 8 ਅਗਸਤ ਨੂੰ ਜਲੰਧਰ ਵਿੱਚ “ਜ਼ਮੀਨ ਬਚਾਓ – ਪਿੰਡ ਬਚਾਓ – ਪੰਜਾਬ ਬਚਾਓ” ਰੈਲੀ ਕਰਵਾਈ ਜਾਵੇਗੀ। ਇਹ ਸਾਰਾ ਸੰਘਰਸ਼ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਜੋੜਿਆ ਗਿਆ, ਸਗੋਂ ਕਿਸਾਨਾਂ ਵੱਲੋਂ ਅਜ਼ਾਦ ਮੰਚ ਰਾਹੀਂ ਕੀਤਾ ਜਾ ਰਿਹਾ ਹੈ। ਸਰਵਨ ਸਿੰਘ ਨੇ ਅੰਤ ਵਿੱਚ ਕਿਹਾ ਕਿ ਸਾਰੇ ਪੰਜਾਬੀ ਕਿਸਾਨਾਂ ਨੂੰ ਇਕੱਠਾ ਹੋ ਕੇ ਲੈਂਡ ਪੋਲਿੰਗ ਜਿਹੀਆਂ ਕੋਰਪੋਰੇਟ ਪਰਸਪਰਤਾ ਨੀਤੀਆਂ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ, ਤਾਂ ਹੀ ਸਰਕਾਰਾਂ ਨੂੰ ਜ਼ਮੀਨ ਬਚਾਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ।