ਪੰਜਾਬ ਮਲੋਟ ਦੀ ਧੀ ਨੇ ਖੇਡਾਂ ’ਚ ਚਮਕਾਇਆ ਸ਼ਹਿਰ ਦਾ ਨਾਮ; ਸਾਊਥ ਕੋਰੀਆ ’ਚ ਹੋਏ ਮੁਕਾਬਲੇ ’ਚ ਜਿੱਤਿਆ ਗੋਲਡ ਮੈਡਲ By admin - August 4, 2025 0 3 Facebook Twitter Pinterest WhatsApp ਮਲੋਟ ਦੀ ਅਮਨਦੀਪ ਕੌਰ ਨੇ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਸ਼ਹਿਰ ਦਾ ਨਾਮ ਚਮਕਾਇਆ ਐ। ਉਸ ਨੇ ਸਾਊਥ ਕੋਰੀਆਂ ਵਿਚ ਹੋਈ 20ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2025 ਵਿੱਚ ਗੋਲਡ ਮੈਡਲ ਜਿੱਤਿਆ ਐ। ਇਸ ਪ੍ਰਾਪਤੀ ਤੋਂ ਬਾਅਦ ਅਮਨਦੀਪ ਕੌਰ ਆਪਣੇ ਘਰ ਵਾਪਰ ਪਰਤੀ ਜਿੱਥੇ ਪਰਿਵਾਰ ਦੇ ਇਲਾਕੇ ਦੇ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਨਦੀਪ ਕੌਰ ਨੇ ਦੱਸਿਆ ਉਸਨੂੰ ਇਹ ਮੈਡਲ ਜਿੱਤ ਕੇ ਬਹੁਤ ਵਧੀਆਂ ਲੱਗ ਰਿਹਾ ਐ। ਉਸ ਨੇ ਕਿਹਾ ਕਿ ਉਹ ਰੋਲਰ ਸਕੇਟਿੰਗ ਹਾਕੀ ਕਰਦੀ ਹੈ ਅਤੇ ਉਹ 20ਵੀਂ ਏਸ਼ੀਅਨ ਚੈਂਪੀਅਨਸ਼ਿਪ ਸਾਊਥ ਕੋਰੀਆ ਵਿੱਚ ਹਿੱਸਾ ਲਿਆ ਹੈ ਅਤੇ ਗੋਲਡ ਮੈਡਲ ਹਾਸਿਲ ਕੀਤਾ ਐ।