ਗੁਰਦਾਸਪੁਰ ਪੁਲਿਸ ਨੇ ਤੇਲ ਟੈਂਕਰ ਰਾਹੀਂ ਸ਼ਰਾਬ ਤਸਕਰੀ ਕਰਨ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਟੈਂਕਰ ਵਿਚ ਬਣਾਏ ਜੁਗਾੜ ਲਗਾ ਕੇ ਬਣਾਏ ਤਹਿਖਾਨੇ ਵਿਚੋਂ 41 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਨੇ। ਇਹ ਸ਼ਰਾਬ ਚੰਡੀਗੜ੍ਹ ਵਿਚ ਵਿੱਕਣਯੋਗ ਸੀ, ਜਿਸ ਨੂੰ ਸਸਤੇ ਰੇਟ ਤੇ ਲਿਆ ਅੱਗੇ ਮਹਿੰਗੇ ਭਾਅ ਵੇਚਿਆ ਜਾਣਾ ਸੀ। ਜਾਣਕਾਰੀ ਅਨੁਸਾਰ ਹਿਮਾਚਲ ਨੰਬਰ ਵਾਲੇ ਇਸ ਟੈਂਕਰ ਨੂੰ ਹੁਸ਼ਿਆਰਪੁਰ ਵਾਸੀ ਡਰਾਈਵਰ ਚਲਾ ਰਿਹਾ ਸੀ। ਪੁਲਿਸ ਵੱਲੋਂ ਟੈਂਕਰ ਮਾਲਕ ਤੋਂ ਵੀ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਟੈਂਕਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।