ਪੰਜਾਬ ਜਲੰਧਰ ਪੁਲਿਸ ਵੱਲੋਂ ਲੁਟੇਰਾ ਗਰੋਹ ਦਾ ਪਰਦਾਫਾਸ਼; 6 ਮੈਂਬਰਾਂ ਨੂੰ ਹਥਿਆਰ ਤੇ ਸਾਮਾਨ ਸਮੇਤ ਕੀਤਾ ਗ੍ਰਿਫਤਾਰ By admin - August 4, 2025 0 2 Facebook Twitter Pinterest WhatsApp ਜਲੰਧਰ ਦਿਹਾਤੀ ਪੁਲਿਸ ਨੇ ਮੁੱਖ ਮਾਰਗਾਂ ਤੇ ਲੁੱਟ-ਖੋਹ ਦੀਆਂ ਘਟਨਾਵਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜੇ ਵਿਚੋਂ 288 ਨਸ਼ੀਲੀਆਂ ਗੋਲੀਆਂ, 1 ਮੋਟਰਸਾਇਕਲ, 6 ਮੋਬਾਇਲ ਫੋਨ, ਇਕ ਲੋਹਾ ਖੰਡਾ, ਇਕ ਦਾਤਰ ਅਤੇ 4 ਕਿਰਪਾਨਾਂ ਬਰਾਮਦ ਕੀਤੀਆਂ ਨੇ। ਪੁਲਿਸ ਦੇ ਦੱਸਣ ਮੁਤਾਬਕ ਇਹ ਗਿਰੋਹ ਲੁਧਿਆਣਾ, ਗੁਰਾਇਆ ਅਤੇ ਰਾਹੋਂ ਰੋਡ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਰਾਹਗੀਰਾਂ ਤੇ ਮਜ਼ਦੂਰਾਂ ਨੂੰ ਹਨੇਰੇ-ਸਵੇਰੇ ਮਾਰੂ ਹਥਿਆਰਾਂ ਨਾਲ ਕੁੱਟਮਾਰ ਕਰ ਕੇ ਅਤੇ ਡਰਾ ਧਮਕਾ ਕੇ ਲੁੱਟ ਲੈਂਦੇ ਸਨ। ਅਰੋਪੀਆਂ ਵਿਰੁੱਧ ਥਾਣਾ ਫਿਲੋਰ ‘ਚ ਕੇਸ ਦਰਜ ਕਰਕੇ ਅਗਲੇਰੀ ਜਾਚ ਅਰੰਭ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਫਿਲੌਰ ਸਰਵਣ ਸਿੰਘ ਬੱਲ ਨੇ ਪੁਲਿਸ ਨੇ ਗੁਪਤ ਸੂਚਨਾਂ ਦੇ ਅਧਾਰ ‘ਤੇ ਰਣਜੀਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਫਿਲੌਰ, ਕੁਲਵੀਰ ਕੁਮਾਰ ਪੁੱਤਰ ਅਜਮੇਰ ਸਿੰਘ ਵਾਸੀ ਰਾਏਪੁਰ ਅਰਾਈਆ, ਸੰਦੀਪ ਕੁਮਾਰ ਉਰਫ ਬਾਬੂ ਪੁੱਤਰ ਛੋਟੇ ਲਾਲ ਵਾਸੀ ਫਿਲੌਰ, ਹਰਜੀਤ ਸਿੰਘ ਉਰਫ ਸੋਨੂੰ ਪੁੱਤਰ ਤਲਵਰਨ ਸਿੰਘ ਵਾਸੀ ਪਿੰਡ ਦਾਰਾਪੁਰ, ਮਨਦੀਪ ਸਿੰਘ ਉਰਫ ਮਨੀ ਪੁੱਤਰ ਬਹਾਦਰ ਸਿੰਘ ਵਾਸੀ ਰਾਮਗੜ੍ਹ ਅਤੇ ਹਰਜੀਤ ਸਿੰਘ ਉਰਫ ਜੀਤੀ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਮਾਓ ਸਾਹਿਬ ਨੂੰ 4 ਕਿਰਪਾਨਾਂ, ਇਕ ਦਾਤਰ, ਇਕ ਲੋਹੇ ਦਾ ਖੰਡਾ, 6 ਮੋਬਾਇਲ ਫੋਨ, ਇਕ ਮੋਟਰਸਾਇਕਲ ਅਤੇ 288 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਗਿਰੋਹ ਲੁਧਿਆਣਾ, ਗੁਰਾਇਆ ਅਤੇ ਰਾਹੋਂ ਰੋਡ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਰਾਹਗੀਰਾਂ ਤੇ ਮਜ਼ਦੂਰ ਬੰਦਿਆ ਨੂੰ ਹਨ੍ਹੇਰੇ ਸਵੇਰੇ ਮਾਰੂ ਹਥਿਆਰਾ ਨਾਲ ਕੁੱਟਮਾਰ ਕਰਕੇ ਅਤੇ ਡਰਾ ਧਮਕਾ ਕੇ ਲੁੱਟ ਲੈਂਦੇ ਸਨ। ਅਰੋਪੀਆਂ ਵਿਰੁੱਧ ਥਾਣਾ ਫਿਲੋਰ ‘ਚ ਕੇਸ ਦਰਜ ਕਰਕੇ ਅਗਲੇਰੀ ਜਾਚ ਅਰੰਭ ਦਿੱਤੀ ਗਈ ਹੈ। ਅਰੋਪੀਆ ਕੋਲ 288 ਨਸ਼ੀਲੀਆਂ ਗੋਲੀਆਂ ਦੇ ਅਧਾਰ ‘ਤੇ ਕੇਸ ਵਿਚ ਜੁਰਮ ਵਾਧਾ ਕਰ 22-61-85 ਐਨ.ਡੀ.ਪੀ.ਐਸ. ਦਾ ਵਾਧਾ ਕੀਤਾ ਗਿਆ। ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।