ਪੰਜਾਬ ਕਪੂਰਥਲਾ ’ਚ ਦੁਕਾਨ ਅੰਦਰ ਲੜਕੀ ਨਾਲ ਛੇੜਛਾੜ ਨੂੰ ਲੈ ਕੇ ਹੰਗਾਮਾ; ਦੁਕਾਨਦਾਰਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ; ਪੁਲਿਸ ਨੇ ਹਿਰਾਸਤ ਚ ਲੈ ਕੇ ਕਾਰਵਾਈ ਕੀਤੀ ਸ਼ੁਰੂ By admin - August 4, 2025 0 3 Facebook Twitter Pinterest WhatsApp ਕਪੂਰਥਲਾ ਦੇ ਮੁੱਖ ਬਾਜ਼ਾਰ ਵਿਚ ਅੱਜ ਹਾਲਾਤ ਉਸ ਵੇਲੇ ਤਣਾਅ ਵਾਲੇ ਬਣ ਗਏ ਜਦੋਂ ਇੱਥੇ ਇਕ ਫਿਰਕੇ ਨਾਲ ਸਬੰਧਤ ਦੁਕਾਨਦਾਰ ’ਤੇ ਇਕ ਲੜਕੀ ਨਾ ਛੇੜਛਾੜ ਦੇ ਇਲਜ਼ਾਮ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਬਾਜ਼ਾਰ ਦੇ ਦੁਕਾਨਦਾਰ ਰੌਅ ਵਿਚ ਆ ਗਏ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਮੁਲਜਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਇਸੇ ਦੌਰਾਨ ਇਕੱਠਾ ਹੋਈ ਭੀੜ ਨੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦਿਆਂ ਕਥਿਤ ਦੋਸ਼ੀ ਦੁਕਾਨਦਾਰ ਤੋਂ ਦੁਕਾਨ ਖਾਲੀ ਕਰਵਾਉਣ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ। ਮੌਕੇ ਤੇ ਇਕੱਤਰ ਹੋਏ ਦੁਕਾਨਦਾਰਾਂ ਦਾ ਇਲਜਾਮ ਸੀ ਕਿ ਇਸ ਦੁਕਾਨਦਾਰ ਵੱਲੋਂ ਪਹਿਲਾਂ ਵੀ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੁਕਾਨਦਾਰਾਂ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।