ਪੰਜਾਬ ਅੰਮ੍ਰਿਤਸਰ ਦੇ ਨੀਵੀਂ ਅਬਾਦੀ ਇਲਾਕੇ ‘ਚ ਨੌਜਵਾਨ ਦਾ ਕਤਲ; ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਉਤਾਰਿਆ ਮੌਤ ਦੇ ਘਾਟ; ਪਰਿਵਾਰ ਨੇ ਮੰਗਿਆ ਇਨਸਾਫ, ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭੀ By admin - August 3, 2025 0 48 Facebook Twitter Pinterest WhatsApp ਅੰਮ੍ਰਿਤਸਰ ਦੇ ਨੀਵੀਂ ਆਬਾਦੀ ਇਲਾਕੇ ਅੰਦਰ ਇਕ ਨੌਜਵਾਨ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਐ। ਕਤਲ ਦੇ ਇਲਜਾਮ ਮ੍ਰਿਤਕ ਦੇ ਗੁਆਢੀਆਂ ਤੇ ਲੱਗੇ ਨੇ। ਮ੍ਰਿਤਕ ਦੀ ਪਛਾਣ ਵਿੱਕੀ ਵਜੋਂ ਹੋਈ ਐ। ਮ੍ਰਿਤਕ ਦੇ ਪਰਿਵਾਰ ਦਾ ਇਲਜਾਮ ਐ ਕਿ ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਬੱਚੇ ਦਾ ਪਿਤਾ ਸੀ। ਉਹ ਆਪਣੇ ਗੁਆਢੀਆਂ ਨੂੰ ਆਪਣੀ ਕਾਰ ਵਿਚ ਵੈਸ਼ਨੋ ਦੇਵੀ ਘੁਮਾਉਣ ਲੈ ਕੇ ਗਿਆ ਸੀ ਅਤੇ ਅੱਜ ਜਦੋਂ ਉਹ ਉਨ੍ਹਾਂ ਦੇ ਘਰ ਪੈਸੇ ਲੈਣ ਗਿਆ ਤਾਂ ਉਨ੍ਹਾਂ ਨੇ ਘਰ ਅੰਦਰ ਬੰਦ ਕਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਐ। ਪਰਿਵਾਰ ਦਾ ਇਲਜਾਮ ਐ ਕਿ ਗੁਆਢੀਆਂ ਨੇ ਮ੍ਰਿਤਕ ਤੇ ਲੜਕੀ ਨਾਲ ਛੇੜਛਾੜ ਦੇ ਇਲਜਾਮ ਲਾਏ ਨੇ ਜਦਕਿ ਇਹ ਸਰਾਸਰ ਗਲਤ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਵਿੱਕੀ ਨੂੰ ਗੁਆਂਢੀਆਂ ਵੱਲੋਂ ਘਰ ਦੇ ਅੰਦਰ ਬੰਦ ਰੱਖਿਆ ਗਿਆ ਸੀ। ਉਸ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਕਾਰ ਦੇ ਵਿੱਚ ਵਿੱਕੀ ਨਾਲ ਵੈਸ਼ਨੋ ਮਾਤਾ ਤੇ ਵੀ ਘੁੰਮ ਕੇ ਆਏ ਹਨ ਅਤੇ ਜਦੋਂ ਵਿਕੀ ਆਪਣੇ ਪੈਸੇ ਲੈਣ ਉਹਨਾਂ ਦੇ ਘਰ ਗਿਆ ਤੇ ਉਹਨਾਂ ਨੇ ਸਾਡੇ ਲੜਕੇ ਤੇ ਆਪਣੀ ਲੜਕੀ ਤੇ ਮਾੜੀ ਨਿਗਾ ਰੱਖਣ ਦੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੇ ਵਿੱਕੀ ਦੇ ਉੱਪਰ ਗਲਤ ਇਲਜ਼ਾਮ ਲਗਾ ਕੇ ਉਸਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਪਰਿਵਾਰ ਨੇ ਆਰੋਪੀ ਪਿਓ-ਪੁੱਤਰਾ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਪਰਿਵਾਰ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਐ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਨੌਜਵਾਨ ਦਾ ਕਤਲ ਹੋਇਆ ਹੈ ਅਤੇ ਇਹ ਨੀਵੀਂ ਅਬਾਦੀ, ਕਿਸ਼ਨ ਕੋਟ, ਥਾਣਾ ਇਸਲਾਮਾਬਾਦ ਦਾ ਇਲਾਕਾ ਹੈ। ਉਨ੍ਹਾਂ ਦੱਸਿਆ ਕਿ ਤੇਜ਼ਧਾਰ ਹਥਿਆਰ ਦੀ ਵਰਤੋਂ ਹੋਈ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਮਾਤਾ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।