ਜੰਡਿਆਲਾ ਗੁਰੂ ਗੋਲੀਕਾਂਡ ‘ਚ ਜ਼ਖ਼ਮੀ ਹੋਏ ਵਕੀਲ ਨੇ ਤੋੜਿਆ ਦਮ; ਅੰਤਮ ਸਸਕਾਰ ਮੌਕੇ ਪਹੁੰਚੇ ਮੰਤਰੀ ਹਰਭਜਨ ਈਟੀਓ ਨੇ ਪ੍ਰਗਟਾਇਆ ਦੁੱਖ; ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਦੇਣ ਦਾ ਦਿੱਤਾ ਭਰੋਸਾ

0
4

 

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ਹੋਈ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਵਕੀਲ ਲਖਵਿੰਦਰ ਸਿੰਘ ਦੀ ਅੱਜ ਮੌਤ ਹੋ ਗਈ। ਉਹ ਪਿਛਲੇ ਹਫਤੇ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਆ ਰਹੇ ਸਨ ਜਦੋਂ ਰਸਤੇ ਵਿਚ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨੂੰ ਤੁਰੰਤ ਗੰਭੀਰ ਹਾਲਤ ਵਿੱਚ ਅਮਨਦੀਪ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਲਗਾਤਾਰ ਇੱਕ ਹਫਤਾ ਜੀਵਨ ਲਈ ਜੰਗ ਲੜਦੇ ਰਹੇ, ਪਰ ਅੱਜ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਸਾਰੇ ਇਲਾਕੇ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ।
ਵਕੀਲ ਦੇ ਅੰਤਿਮ ਸੰਸਕਾਰ ਮੌਕੇ ਕਈ ਵੱਡੀਆਂ ਸ਼ਖਸ਼ੀਅਤਾਂ ਪਹੁੰਚੀਆਂ, ਜਿਨ੍ਹਾਂ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਅੰਮ੍ਰਿਤਸਰ ਦਿਹਾਤੀ ਐਸਐਸਪੀ ਮੁੱਖ ਸਨ। ਕੈਬਨਿਟ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁੱਖਦਾਇਕ ਹੈ ਅਤੇ ਸਰਕਾਰ ਇਸ ਦੀ ਪੂਰੀ ਜਾਂਚ ਕਰਵਾ ਰਹੀ ਐ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ‘ਚ ਹੁਣ ਤੱਕ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਛੇ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੱਖ ਆਰੋਪੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। SSP ਅੰਮ੍ਰਿਤਸਰ ਦਿਹਾਤੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ, ਜਦਕਿ ਤਿੰਨ ਹੋਰ ਸ਼ੂਟਰਾਂ ਨੂੰ ਸਾਡੀ ਟੀਮ ਨੇ ਡੇਰਾ ਦੁਨ ਤੋਂ ਫੜ ਕੇ ਲਿਆ ਹੈ। ਉਹਨਾਂ ਕੋਲੋਂ ਛੇ ਪਿਸਟਲ ਵੀ ਰਿਕਵਰ ਕੀਤੇ ਗਏ ਹਨ।
ਐਸਐਸਪੀ ਨੇ ਕਿਹਾ ਕਿ ਮਾਮਲੇ ਦੇ ਮੁੱਖ ਸ਼ਖ਼ਸ ਦੇ ਬਾਰੇ ਪੁਲਿਸ ਦੇ ਕੋਲ ਪੱਕੀ ਜਾਣਕਾਰੀ ਹੈ ਅਤੇ ਉਹ ਜਲਦੀ ਕਾਬੂ ਆ ਜਾਵੇਗਾ। ਉਹਨੇ ਇਹ ਵੀ ਕਿਹਾ ਕਿ ਸੁਰੱਖਿਆ ਕਾਰਣਾਂ ਕਰਕੇ ਉਨ੍ਹਾਂ ਦੀ ਪਛਾਣ ਹਾਲੇ ਸਾਹਮਣੇ ਨਹੀਂ ਲਿਆਉਣੀ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਇਨਸਾਫ਼ ਹੋਵੇਗਾ ਅਤੇ ਇਸ ਨੀਚਲੀ ਕਾਰਵਾਈ ਵਿੱਚ ਸ਼ਾਮਿਲ ਹਰ ਸ਼ਖ਼ਸ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ।

LEAVE A REPLY

Please enter your comment!
Please enter your name here