ਪੰਜਾਬ ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਫਾਇਰਿੰਗ ਮਾਮਲਾ; 10 ਦਿਨਾਂ ’ਚ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ; 5 ਹਥਿਆਰ ਤੇ ਗੋਲੀ ਸਿੱਕਾ ਬਰਾਮਦ By admin - August 3, 2025 0 9 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਥਾਣਾ ਜੰਡਿਆਲਾ ਅਧੀਨ ਆਉਂਦੇ ਇਲਾਕੇ ਅੰਦਰ ਬੀਤੀ 21 ਜੁਲਾਈ ਨੂੰ ਵਾਪਰੇ ਗੋਲੀਬਾਰੀ ਮਾਮਲੇ ਨੂੰ ਸੁਲਝਾ ਲਿਆ ਐ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਮੁਲਜਮਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਜਦਕਿ ਇਨ੍ਹਾਂ ਦਾ ਇਕ ਸਾਥੀ ਅਜੇ ਫਰਾਰ ਐ, ਜਿਸ ਦੀ ਭਾਲ ਕੀਤੀ ਜਾ ਰਹੀ ਐ। ਪੁਲਿਸ ਨੇ ਮੁਲਜ਼ਮਾਂ ਤੋਂ 5 ਹਥਿਆਰ ਅਤੇ 24 ਰੌਂਦ ਵੀ ਬਰਾਮਦ ਕੀਤੇ ਨੇ। ਫੜੇ ਗਏ ਮੁਲਜਮਾਂ ਦੀ ਪਛਾਣ ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਮਨਵਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ ਵਜੋਂ ਹੋਈ ਐ। ਫੜੇ ਗਏ ਮੁਲਜਮਾਂ ਤੇ ਪਹਿਲਾਂ ਵੀ ਕਈ ਕਈ ਮਾਮਲੇ ਦਰਜ ਨੇ ਇਨ੍ਹਾਂ ਦੇ ਤਾਰ ਕਿਸੇ ਵੱਡੇ ਗੈਂਗ ਨਾਲ ਜੁੜੇ ਹੋਏ ਸੀ। ਇਨ੍ਹਾਂ ਨੇ ਲਖਵਿੰਦਰ ਸਿੰਘ ਨਾਮ ਦੇ ਨੌਜਵਾਨ ਤੇ ਗੋਲੀਆਂ ਚਲਾਈਆਂ ਸੀ। ਪੁਲਿਸ ਦੇ ਦੱਸਣ ਮੁਤਾਬਕ ਇਹ ਮਾਮਲਾ ਕਿਸੇ ਗੈਂਗ ਜਾਂ ਵਿਅਕਤੀਗਤ ਰੰਜ਼ਿਸ਼ ਦਾ ਹੋ ਸਕਦਾ ਐ। ਪੁਲਿਸ ਵੱਲੋਂ ਮੁਲਜਮਾਂ ਤੋਂ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ 21 ਜਲਾਈ ਨੂੰ ਕੁੱਝ ਲੋਕਾਂ ਨੇ ਲਖਵਿਦੰਰ ਸਿੰਘ ਨਾਮ ਦੇ ਨੌਜਵਾਨ ਤੇ ਗਾਲੀਆਂ ਚਲਾਈਆਂ ਸੀ, ਜਿਸ ਦੀ ਜਾਂਚ ਜੰਡਿਆਲਾ ਅਤੇ ਅੰਮ੍ਰਿਤਸਰ ਪੁਲਿਸ ਦੀ ਸਾਂਝੀ ਟੀਮ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਤਫਤੀਸ਼ੀ ਢੰਗਾਂ ਰਾਹੀਂ ਕੀਤੀ। ਪਹਿਲਾਂ ਲਵਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਸਿਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ, ਪੁਲਿਸ ਨੇ ਮਨਪ੍ਰੀਤ ਸਿੰਘ (ਅੰਮ੍ਰਿਤਸਰ) ਅਤੇ ਮਨਵਿੰਦਰ ਸਿੰਘ (ਗੋਇੰਦਵਾਲ ਸਾਹਿਬ) ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਦੋਹਾਂ ਤੋਂ ਪੁਲਿਸ ਨੇ 5 ਹਥਿਆਰ ਅਤੇ 24 ਰਾਊਂਡ ਵੀ ਬਰਾਮਦ ਕੀਤੇ ਹਨ। ਮਨਪ੍ਰੀਤ ਸਿੰਘ ਉੱਤੇ ਪਹਿਲਾਂ ਤੋਂ 6 ਕੇਸ ਦਰਜ ਹਨ, ਜਦਕਿ ਮਨਵਿੰਦਰ ਉੱਤੇ 3 ਕੇਸ ਐਨਡੀਪੀਐਸ ਐਕਟ ਤਹਿਤ ਚਲ ਰਹੇ ਹਨ। ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਹੋ ਸਕਦਾ ਹੈ ਕਿ ਕਿਸੇ ਗੈਂਗ ਜਾਂ ਵਿਅਕਤੀਗਤ ਰੰਜਿਸ਼ ਨਾਲ ਜੁੜਿਆ ਹੋਵੇ। ਅੰਮ੍ਰਿਤਸਰ ਦੇ ਦਿਹਾਤੀ ਪੁਲਿਸ ਦੀ ਅਗਵਾਈ ‘ਚ ਤੈਅ ਕੀਤੀ ਟੀਮ ਨੇ ਸਿਰਫ 10 ਦਿਨਾਂ ਵਿੱਚ ਇਹ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਨਵੇਂ ਸਿਰੇ ਤੋਂ ਜਾਂਚ ਦੀ ਦਿਸ਼ਾ ਦਰਸਾਈ ਹੈ। ਪੁਲਿਸ ਹਾਲੇ ਵੀ ਚੌਥੇ ਸਾਥੀ ਅਤੇ ਹੋਰ ਸਬੰਧਤ ਵਿਅਕਤੀਆਂ ਦੀ ਭਾਲ ਕਰ ਰਹੀ ਹੈ।