ਪੰਜਾਬ ਬਠਿੰਡਾ ਦੇ ਸੰਗਤ ਮੰਡੀ ਬੱਸ ਅੱਡੇ ’ਤੇ ਦੋ ਨੌਜਵਾਨਾਂ ’ਤੇ ਕਾਤਲਾਨਾ ਹਮਲਾ; 5 ਹਮਲਵਰਾਂ ਨੇ ਇਕ ਨੂੰ ਉਤਾਰਿਆ ਮੌਤ ਤੇ ਘਾਟ, ਦੂਜਾ ਗੰਭੀਰ ਜ਼ਖਮੀ; ਪੁਲਿਸ ਨੇ 2 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ By admin - August 3, 2025 0 12 Facebook Twitter Pinterest WhatsApp ਬਠਿੰਡਾ ਦੇ ਸੰਗਤ ਮੰਡੀ ਇਲਾਕੇ ਅੰਦਰ ਹਥਿਆਰਬੰਦ ਵਿਅਕਤੀਆਂ ਵੱਲੋਂ ਇਕ ਨੌਜਵਾਨ ਦਾ ਕਤਲ ਜਦਕਿ ਦੂਜੇ ਨੂੰ ਗੰਭੀਰ ਜ਼ਖਮੀ ਕਰਨ ਦੀ ਖਬਰ ਸਾਹਮਣੇ ਆਈ ਐ। ਘਟਨਾ ਇੱਥੇ ਸਥਿਤ ਬੱਸ ਅੱਡੇ ਦੀ ਐ, ਜਿੱਥੇ ਦੋ ਨੌਜਵਾਨਾਂ ਤੇ ਪੰਜ ਦੇ ਕਰੀਬ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰ ਰੇਹੜੀ ਫੜ੍ਹੀ ਵਾਲੇ ਦੱਸੇ ਜਾ ਰਹੇ ਨੇ। ਜਾਣਕਾਰੀ ਅਨੁਸਾਰ ਮ੍ਰਿਤਕ ਲਖਵਿੰਦਰ ਸਿੰਘ ਬੱਸ ਅੱਡੇ ਤੇ ਠੇਕਾ ਇੰਚਾਰਜ ਵਜੋਂ ਕੰਮ ਕਰਦਾ ਸੀ। ਲਖਵਿੰਦਰ ਸਿੰਘ ਆਪਣੇ ਸਾਥੀ ਗਗਨਦੀਪ ਗੁਰਥੜੀ ਸਮੇਤ ਅੱਡੇ ਤੇ ਮੌਜੂਦ ਸੀ ਕਿ ਇਸੇ ਦੌਰਾਨ ਰੇਹੜੀ ਵਾਲਿਆਂ ਨੇ ਉਨ੍ਹਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਗਗਨਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਮਾਜ ਸੇਵੀ ਸੰਸਥਾ ਦੀ ਟੀਮ ਨੇ ਹਸਪਤਾਲ ਪਹੁੰਚਾਇਆ ਜਿੱਥੋਂ ਉਸ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਐ। ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਐ। ਘਟਨਾ ਬੀਤੀ ਸ਼ਾਮ ਕਰੀਬ ਸਾਢੇ ਛੇ ਵਜੇ ਦੀ ਐ, ਜਦੋਂ ਬੱਸ ਸਟੈਂਡ ਉੱਪਰ ਦੋ ਨੌਜਵਾਨਾਂ ਦੇ ਉੱਤੇ ਪੰਜ ਹਮਲਾਵਰਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਇਸ ਮਾਮਲੇ ਸੰਬੰਧੀ ਮੁਕੰਮਲ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ SPD ਜਸਵੀਰ ਸਿੰਘ ਸਾਹੇਵਾਲ ਦੇ ਵੱਲੋਂ ਦੱਸਿਆ ਗਿਆ ਕਿ ਲਖਵਿੰਦਰ ਸਿੰਘ ਬੱਸ ਸਟੈਂਡ ਦੇ ਉੱਪਰ ਨਗਰ ਨਿਗਮ ਵੱਲੋਂ ਠੇਕਾ ਚੱਲਦਾ ਸੀ, ਜਿਸ ਨੂੰ ਲੈ ਕੇ ਸਥਾਨਕ ਰੇਹੜੀ ਵਾਲਿਆਂ ਦੇ ਵੱਲੋਂ ਰਾੜਾ ਦੇ ਨਾਲ ਲਖਵਿੰਦਰ ਸਿੰਘ ਅਤੇ ਉਸਦੇ ਸਾਥੀ ਗਗਨਦੀਪ ਗੁਰਥੜੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਫਿਲਹਾਲ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।