ਪੰਜਾਬ ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਗਿੱਲ ਖਿਲਾਫ ਕਾਰਵਾਈ ਸਿਆਸੀ ਡਰਾਮਾ ਕਰਾਰ; ਮਜੀਠੀਆ ਦਾ ਪੈਸੇ ਗਿਲਕੋ ਵੈਲੀ ’ਚ ਲੱਗਣ ਦੇ ਦਾਅਵੇ ’ਤੇ ਲਈ ਚੁਟਕੀ; ਕਿਹਾ, ਟਰੰਪ ਦੀ ਚੋਣ ’ਚ ਪੈਸਾ ਲੱਗਣ ਦੀ ਜਾਂਚ ਲਈ ਅਮਰੀਕਾ ਭੇਜੋ ਵਿਜੀਲੈਂਸ ਟੀਮ By admin - August 2, 2025 0 2 Facebook Twitter Pinterest WhatsApp ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਖਿਲਾਫ ਕਾਰਵਾਈ ਨੂੰ ਬਿਕਰਮ ਮਜੀਠੀਆ ਮਾਮਲੇ ਨਾਲ ਜੋੜਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਰਣਜੀਤ ਗਿੱਲ ਤੇ ਵਿਜੀਲੈਂਸ ਰੇਡ ਨੂੰ ਬਿਕਰਮ ਮਜੀਠੀਆ ਮਾਮਲੇ ਨਾਲ ਜੋੜਣ ਦੀ ਬਚਕਾਨਾ ਕੋਸ਼ਿਸ਼ ਹੋ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਰਣਜੀਤ ਸਿੰਘ ਗਿੱਲ ਨਾਲ ਸੌਦੇਬਾਜ਼ੀ ਕੀਤੀ ਅਤੇ ਜਦੋਂ ਉਸ ਨੇ ਭਾਜਪਾ ਵਿਚ ਜਾਣ ਦਾ ਫੈਸਲਾ ਕਰ ਲਿਆ ਤਾਂ ਮਾਮਲੇ ਨੂੰ ਹੋਰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਗਿਲਕੋ ਵੈਲੀ ਵਿਚ ਬਿਕਰਮ ਮਜੀਠੀਆ ਦਾ ਪੈਸਾ ਲੱਗੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਜੋ ਹਾਸੋਹੀਣਾ ਐ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਟਰੰਪ ਦੀਆਂ ਚੋਣਾਂ ਵਿਚ ਵੀ ਬਿਕਰਮ ਮਜੀਠੀਆ ਦਾ ਪੈਸਾ ਲੱਗੇ ਹੋਣ ਦੇ ਦਾਅਵੇ ਕਰਨ ਲੱਗ ਪੈਣਗੇ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਗਿੱਲ ਕਾਫੀ ਸਮਾਂ ਪਹਿਲਾਂ ਅਕਾਲੀ ਦਲ ਨੂੰ ਛੱਡ ਚੁੱਕੇ ਨੇ, ਇਸ ਲਈ ਬਿਕਰਮ ਮਜੀਠੀਆ ਨਾਲ ਉਸ ਦਾ ਕੋਈ ਸਬੰਧ ਨਹੀਂ ਐ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਕਰਮ ਮਜੀਠੀਆ ਮਾਮਲੇ ਵਿਚ ਕੁੱਝ ਵੀ ਨਹੀਂ ਲੱਭ ਰਿਹਾ, ਜਿਸ ਕਾਰਨ ਵੱਖ ਵੱਖ ਤਰ੍ਹਾਂ ਦਾ ਹੱਥਕੰਡੇ ਵਰਤੇ ਜਾ ਰਹੇ ਨੇ।