ਪੰਜਾਬ ਕਪੂਰਥਲਾ ਦੇ ਬੱਸ ਸਟੈਂਡ ਨੇੜੇ ਮਿਲਿਆ ਮਨੁੱਖੀ ਭਰੂਣ; ਅਣਪਛਾਤਾ ਵਿਅਕਤੀ ਭਰੂਣ ਸੁੱਟ ਕੇ ਹੋਇਆ ਫਰਾਰ By admin - August 2, 2025 0 2 Facebook Twitter Pinterest WhatsApp ਕਪੂਰਥਲਾ ਦੇ ਬੱਸ ਸਟੈਂਡ ਕੰਪਲੈਕਸ ਨੇੜੇ ਇਕ ਮਨੁੱਖੀ ਭਰੂਣ ਮਿਲਣ ਦੀ ਖਬਰ ਸਾਹਮਣੇ ਆਈ ਐ। ਘਟਨਾ ਦੁਪਹਿਰ ਵੇਲੇ ਦੀ ਐ, ਜਦੋਂ ਲੋਕਾਂ ਨੇ ਇੱਥੇ ਇਕ ਨਵਜੰਮਿਆ ਭਰੂਣ ਪਿਆ ਵੇਖਿਆ। ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਭਰੂਣ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਚ ਰਖਵਾ ਦਿੱਤਾ ਗਿਆ ਐ। ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਐ। ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ, ਜਦੋਂ ਦੁਪਹਿਰ ਨੂੰ ਲੋਕਾਂ ਨੇ ਬੱਸ ਸਟੈਂਡ ਵਿੱਚ ਬਣੀਆਂ ਦੁਕਾਨਾਂ ਦੇ ਨੇੜੇ ਇੱਕ ਲਿਫਾਫੇ ਵਿੱਚ ਇੱਕ ਮਨੁੱਖੀ ਭਰੂਣ ਪਿਆ ਦੇਖਿਆ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੁੱਢਲੀ ਜਾਂਚ ਵਿੱਚ, ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਦੋ ਕੁੜੀਆਂ ਇਹ ਲਿਫਾਫਾ ਸੁੱਟ ਜਾਂਦੀਆਂ ਵੇਖੀਆਂ ਗਈਆਂ ਨੇ। ਫਿਲਹਾਲ, ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਡੀਐਸਪੀ ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਕਿਹਾ ਕਿ ਬੀਐਸ ਸਟੈਂਡ ਅਤੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਦੋਸ਼ੀ ਦੀ ਪਛਾਣ ਨਹੀਂ ਹੋਈ ਹੈ। ਫਿਲਹਾਲ, ਸਿਟੀ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਜਾ ਰਹੀ ਹੈ।